ਉਮੀਦ ਹੈ ਜੰਮੂ ਕਸ਼ਮੀਰ ''ਚ ਲਾਗੂ ਸਾਰੇ ਕਾਨੂੰਨਾਂ ਨੂੰ ਪਲਟ ਦੇਵੇਗਾ ਸੁਪਰੀਮ ਕੋਰਟ : ਮਹਿਬੂਬਾ ਮੁਫ਼ਤੀ

04/26/2022 4:18:15 PM

ਸ਼੍ਰੀਨਗਰ (ਵਾਰਤਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਉਮੀਦ ਜਤਾਈ ਕਿ ਸੁਪਰੀਮ ਕੋਟਰ ਨਾ ਸਿਰਫ਼ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਕੇਂਦਰ ਦੇ ਫ਼ੈਸਲੇ 'ਤੇ ਰੋਕ ਲਗਾਏਗਾ ਸਗੋਂ ਸਾਬਕਾ ਜੰਮੂ ਕਸ਼ਮੀਰ ਰਾਜ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਉੱਥੇ ਲਾਗੂ ਕੀਤੇ ਗਏ ਸਾਰੇ ਕਾਨੂੰਨਾਂ ਨੂੰ ਵੀ ਪਲਟ ਦੇਵੇਗਾ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਕ ਟਵੀਟ 'ਚ ਕਿਹਾ,''ਇਕ ਰਾਜ ਦੇ ਕਾਨੂੰਨੀ ਅਤੇ ਸੰਵਿਧਾਨਕ ਵਿਸ਼ੇਸ਼ ਦਰਜੇ ਨੂੰ ਖੋਹ ਕੇ ਉਸ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਗਿਆ ਅਤੇ ਅਧਿਕਾਰਵਿਹੀਨ ਬਣਾ ਦਿੱਤਾ ਗਿਆ ਹੈ। ਫਿਰ ਵੀ ਸੁਪਰੀਮ ਕੋਰਟ ਨੂੰ ਮਾਮਲੇ ਨੂੰ ਸੂਚੀਬੱਧ ਕਰਨ 'ਚ ਤਿੰਨ ਸਾਲ ਲੱਗ ਗਏ।''

ਇਹ ਵੀ ਪੜ੍ਹੋ : ਸੁਪਰੀਮ ਕੋਰਟ ਧਾਰਾ 370 'ਤੇ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਲਈ ਹੋਇਆ ਸਹਿਮਤ

ਉਨ੍ਹਾਂ ਕਿਹਾ,''ਉਮੀਦ ਹੈ ਕਿ ਸੁਪਰੀਮ ਕੋਰਟ ਨਾ ਸਿਰਫ਼ ਧਾਰਾ 370 ਖ਼ਤਮ ਕੀਤੇ ਜਾਣ 'ਤੇ ਮੁਲਤਵੀ ਆਦੇ ਦੇਵੇਗਾ ਸਗੋਂ ਇੱਥੇ ਲਾਗੂ ਕੀਤੇ ਗਏ ਸਾਰੇ ਗੈਰ-ਕਾਨੂੰਨਾਂ ਨੂੰ ਵਾਪਸ ਲਵੇਗਾ।'' ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਨੂੰ ਖ਼ਤਮ ਕੀਤੇ ਜਾਣ ਅਤੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕਈ ਪਟੀਸ਼ਨਾਂ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੂਚੀਬੱਧ ਕਰਨ 'ਤੇ ਸਹਿਮਤੀ ਜਤਾਈ। ਉਸੇ ਪਿਛੋਕੜ 'ਚ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਦੀ ਪ੍ਰਤੀਕਿਰਿਆ ਆਈ ਹੈ। ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਦੇ ਪ੍ਰਬੰਧ ਖ਼ਤਮ ਕਰ ਦਿੱਤੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News