ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ

Thursday, Apr 14, 2022 - 11:12 AM (IST)

ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਆਨਰ ਕਿਲਿੰਗ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭਰਾ ਨੇ ਆਪਣੀ ਭੈਣ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਹੋ ਕੇ ਉਸ ਦੀ ਸ਼ਰੇਆਮ ਕੁਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਦੋਸ਼ ਹੈ ਕਿ ਉਸ ਦੇ ਪਿਤਾ ਨੇ ਵੀ ਧੀ ਦੀ ਹੱਤਿਆ ਕਰਨ ’ਚ ਪੁੱਤ ਦਾ ਸਾਥ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮਾਮਲਾ ਜ਼ਿਲ੍ਹੇ ਦੇ ਥਾਣਾ ਭੋਜਪੁਰ ਸਥਿਤ ਰਾਨੀ ਨਾਂਗਲ ਪਿੰਡ ਦਾ ਹੈ। ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਅਤੇ ਭਰਾ ਇਸ ਲਈ ਤਿਆਰ ਨਹੀਂ ਸਨ। ਕੁੜੀ ਨੇ ਆਪਣੇ ਪਰਿਵਾਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਪਰ ਕੁੜੀ ਜਿੱਦ ’ਤੇ ਅੜੀ ਹੋਈ ਸੀ। ਜਿਸ ਕਾਰਨ ਉਸ ਦੇ ਭਰਾ ਅਤੇ ਪਿਤਾ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ: MSP ’ਤੇ ਕਮੇਟੀ ਗਠਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਦਾਅਵਾ, ਕਿਹਾ- ਕਿਸਾਨਾਂ ਨੇ ਅਜੇ ਤੱਕ ਨਹੀਂ ਦਿੱਤੇ ਨਾਂ

ਓਧਰ ਪੁਲਸ ਨੇ ਇਸ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਅਤੇ ਭਰਾ ਨੂੰ ਹਿਰਾਸਤ ’ਚ ਲੈ ਲਿਆ। ਪਿੰਡ ਦੇ ਨਿਵਾਸੀ ਸੁਭਾਸ਼ ਕਸ਼ਯਪ ਦੀ 17 ਸਾਲਾ ਧੀ ਦਾ ਪਿੰਡ ਦੇ ਹੀ ਇਕ ਨੌਜਵਾਨ ਨਾਲ ਲਗਭਗ ਇਕ ਸਾਲ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਇੰਸਪੈਕਟਰ ਗ੍ਰਾਮੀਣ ਵਿੱਦਿਆ ਸਾਗਕ ਮਿਸ਼ਰਾ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। 

ਇਹ ਵੀ ਪੜ੍ਹੋ: ਅਜੀਬ ਬੀਮਾਰੀ ਤੋਂ ਪੀੜਤ 7 ਸਾਲਾ ਬੱਚਾ ਜਾਵੇਗਾ ਮਾਊਂਟ ਐਵਰੈਸਟ ਬੇਸ ਕੈਂਪ, ਵਜ੍ਹਾ ਜਾਣ ਪਿਓ ਨੂੰ ਕਰੋਗੇ ਸਲਾਮ

10ਵੀਂ ਫੇਲ੍ਹ ਹੋਣ ਮਗਰੋਂ ਨੌਜਵਾਨ ਨੇ ਛੱਡ ਦਿੱਤੀ ਸੀ ਪੜ੍ਹਾਈ-
ਪਿੰਡ ਵਾਸੀਆਂ ਮੁਤਾਬਕ ਮੁੰਡਾ ਅਤੇ ਕੁੜੀ ਵੱਖ-ਵੱਖ ਬਿਰਾਦਰੀ ਤੋਂ ਹਨ। ਕੁਝ ਸਾਲ ਪਹਿਲਾਂ ਦੋਵੇਂ ਇਕੱਠੇ ਪੜ੍ਹਦੇ ਸਨ। ਮੁੰਡਾ 10ਵੀਂ ’ਚੋਂ ਫੇਲ੍ਹ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ, ਜਦਕਿ ਕੁੜੀ 10ਵੀਂ ਪਾਸ ਹੋ ਗਈ ਸੀ ਅਤੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਬਾਵਜੂਦ ਇਸ ਦੇ ਦੋਹਾਂ ਦੇ ਸਬੰਧ ਰਹੇ। ਮੁੰਡਾ ਆਪਣੇ ਪਿਤਾ ਅਤੇ ਭਰਾ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਅਮਰਨਾਥ ਯਾਤਰਾ : ਇਸ ਵਾਰ ਪੂਰਨ ਆਕਾਰ ’ਚ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ ਬਾਬਾ ਬਰਫਾਨੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਰਾਏ ਕੁਮੈਂਟ ਕਰ ਕੇ ਦੱਸੋ


 


author

Tanu

Content Editor

Related News