ਹਨੀਪ੍ਰੀਤ ਦੀਆਂ ਨਹੀਂ ਮੁੱਕੀਆਂ ਮੁਸੀਬਤਾਂ, ਵਧੀ ਨਿਆਇਕ ਹਿਰਾਸਤ

10/24/2017 2:19:22 AM

ਪੰਚਕੂਲਾ— ਹਰਿਆਣਾ ਹਿੰਸਾ ਮਾਮਲੇ 'ਚ ਮੁੱਖ ਦੋਸ਼ੀਆਂ 'ਚ ਸ਼ੁਮਾਰ ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਇੰਸਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿਤੀ ਗਈ ਹੈ । ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਉਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਨੀਯਤ ਕੀਤੀ ਹੈ ।
ਪੁਲਸ ਵਲੋਂ ਡੇਰਾ ਸੱਚਾ ਸੌਦਾ ਤੋਂ ਬਰਾਮਦ ਸਬੂਤਾਂ ਦੀ ਜਾਂਚ ਜਾਰੀ ਹੈ, ਉਥੇ ਦੂਜੇ ਪਾਸੇ ਹਨੀਪ੍ਰੀਤ ਦੇ ਮੋਬਾਇਲ ਫੋਨ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਦੇ ਸਾਰੇ ਨਜ਼ਦੀਕੀਆਂ ਅਤੇ ਡੇਰਾ ਮੈਂਬਰਾਂ ਤੋਂ ਵੀ ਲਗਾਤਾਰ ਪੁੱਛਗਿੱਛ ਜਾਰੀ ਹੈ। ਪੰਚਕੂਲਾ ਕੋਰਟ ਨੇ ਉਸ ਨੂੰ 4 ਅਕਤੂਬਰ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ।


Related News