ਗ੍ਰਹਿ ਮੰਤਰਾਲਾ ਨੂੰ 2.19 ਲੱਖ ਕਰੋੜ ਰੁਪਏ, ਵੱਡਾ ਹਿੱਸਾ ਕੇਂਦਰੀ ਫ਼ੋਰਸਾਂ ਲਈ

Tuesday, Jul 23, 2024 - 02:36 PM (IST)

ਗ੍ਰਹਿ ਮੰਤਰਾਲਾ ਨੂੰ 2.19 ਲੱਖ ਕਰੋੜ ਰੁਪਏ, ਵੱਡਾ ਹਿੱਸਾ ਕੇਂਦਰੀ ਫ਼ੋਰਸਾਂ ਲਈ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਬਜਟ 2024-25 'ਚ ਗ੍ਰਹਿ ਮੰਤਰਾਲਾ ਲਈ 2,19,643 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ 'ਚ 1,53,275 ਕਰੋੜ ਰੁਪਏ ਦਾ ਵੱਡਾ ਹਿੱਸਾ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਵਰਗੇ ਕੇਂਦਰੀ ਪੁਲਸ ਫ਼ੋਰਸਾਂ ਲਈ ਚਿੰਨ੍ਹਿਤ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਪੇਸ਼ ਕੇਂਦਰੀ ਬਜਟ 'ਚ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੂੰ 42,227 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਮੌਜੂਦਾ ਸਮੇਂ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ 'ਚ ਹੈ।

ਬਜਟ 'ਚ ਅੰਡਮਾਨ ਨਿਕੋਬਾਰ ਟਾਪੂ ਸਮੂਹ ਨੂੰ 5,985 ਕਰੋੜ ਰੁਪਏ, ਚੰਡੀਗੜ੍ਹ ਨੂੰ 5,862 ਕਰੋੜ ਰੁਪਏ ਅਤੇ ਲੱਦਾਖ ਨੂੰ 5,958 ਕਰੋੜ ਰੁਪਏ ਦਿੱਤੇ ਗਏ ਹਨ। ਬਜਟ ਪ੍ਰਬੰਧ ਅਨੁਸਾਰ ਕੇਂਦਰੀ ਕੈਬਨਿਟ ਦੇ ਖਰਚੇ ਲਈ 1,248 ਕਰੋੜ ਰੁਪਏ ਤੈਅ ਕੀਤੇ ਗਏ ਅਤੇ ਆਫ਼ਤ ਪ੍ਰਬੰਧਨ, ਰਾਹਤ ਅਤੇ ਮੁੜ ਵਸੇਬਾ ਅਤੇ ਸੂਬਾ ਸਰਕਾਰ ਨੂੰ ਮੁਆਵਜ਼ਾ ਮਦਦ ਆਦਿ ਲਈ 6,458 ਕਰੋੜ ਰੁਪਏ ਅਲਾਟਮੈਂਟ ਪ੍ਰਸਤਾਵਿਤ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News