ਘਰ ਦੇ ਬਾਹਰ ਖੇਡ ਰਹੇ 2 ਸਾਲਾ ਜਵਾਕ ''ਤੇ ਕੁੱਤੇ ਨੇ ਕੀਤਾ ਹਮਲਾ, ਹੋਇਆ ਗੰਭੀਰ ਜ਼ਖ਼ਮੀ
Sunday, Sep 20, 2026 - 12:02 PM (IST)
ਨਵੀਂ ਦਿੱਲੀ (ਏਜੰਸੀ)- ਉੱਤਰੀ ਦਿੱਲੀ ਦੇ ਤਿਮਾਰਪੁਰ ਇਲਾਕੇ 'ਚ ਸ਼ਨੀਵਾਰ ਨੂੰ ਘਰ ਦੇ ਬਾਹ ਖੇਡ ਰਹੇ 2 ਸਾਲਾ ਬੱਚੇ 'ਤੇ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਘਟਨਾ ਸੀਸੀਟੀਵੀ ਕੈਮਰਿਆਂ 'ਚ ਰਿਕਾਰਡ ਹੋ ਗਈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ 'ਤੇ ਕੁੱਤਾ ਹਮਲਾ ਕਰਦਾ ਹੈ, ਉਸ ਨੂੰ ਜ਼ਮੀਨ 'ਤੇ ਸੁੱਟ ਦਿੰਦਾ ਹੈ ਅਤੇ ਵੱਢ ਲੈਂਦਾ ਹੈ।
ਪੁਲਸ ਅਨੁਸਾਰ, ਅਵਾਰਾ ਕੁੱਤਿਆਂ ਦੇ ਹਮਲੇ ਦੌਰਾਨ ਰਾਹਗੀਰ ਬੱਚੇ ਦੇ ਬਚਾਅ ਲਈ ਦੌੜੇ। ਪੁਲਸ ਨੇ ਕਿਹਾ ਕਿ ਹਮਲੇ 'ਚ ਅੱਬਾਸ ਨਾਮੀ ਬੱਚੇ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਪਰਿਵਾਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਆਈਸੀਯੂ 'ਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁੱਤੇ ਨੂੰ ਅਜੇ ਫੜਿਆ ਨਹੀਂ ਜਾ ਸਕਿਆ ਹੈ। ਇਹ ਘਟਨਾ ਹਰਿਆਣਾ ਦੇ ਸੋਨੀਪਤ 'ਚ ਪਿਟਬੁੱਲ ਦੇ ਹਮਲੇ 'ਚ 6 ਮਹੀਨੇ ਦੇ ਇਕ ਮੁੰਡੇ ਦੇ ਗੰਭੀਰ ਜ਼ਖਮੀ ਹੋਣ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
