FSSAI ਨੇ ''ਬਾਲਾ ਜੀ'' ਫੂਡ ਪ੍ਰੋਡਕਟਸ ਦਾ ਲਾਈਸੈਂਸ ਕੀਤਾ ਰੱਦ ! Nestle ਤੇ HUL ਦੇ Horlics ਨੂੰ ਭੇਜਿਆ ਨੋਟਿਸ

Sunday, Oct 18, 2026 - 10:00 AM (IST)

FSSAI ਨੇ ''ਬਾਲਾ ਜੀ'' ਫੂਡ ਪ੍ਰੋਡਕਟਸ ਦਾ ਲਾਈਸੈਂਸ ਕੀਤਾ ਰੱਦ ! Nestle ਤੇ HUL ਦੇ Horlics ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (FSSAI) ਨੇ ਲੋਕਾਂ ਦੀ ਸਿਹਤ ਤੇ ਖਾਣ ਵਾਲੀਆਂ ਚੀਜ਼ਾਂ ਦੇ ਮਿਆਰ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਦੇਸ਼ ਦੀਆਂ ਦੋ ਮੁੱਖ ਕੰਪਨੀਆਂ ਨੈਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੂੰ ਉਨ੍ਹਾਂ ਦੇ ਕੁੱਝ ਉਤਪਾਦਾਂ 'ਤੇ ਗੁੰਮਰਾਹਕੁੰਨ ਦਾਅਵਿਆਂ ਅਤੇ ਨਿਯਮਾਂ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਫੂਡ ਰੈਗੂਲੇਟਰ ਨੇ ਖਾਦ ਸੁਰੱਖਿਆ ਅਤੇ ਸਫ਼ਾਈ ਨਿਯਮਾਂ ਦੀਆਂ ਗੰਭੀਰ ਉਲੰਘਣਾਂ ਦੇ ਚਲਦਿਆਂ 'ਬਾਲਾ ਜੀ ਫੂਡ ਪ੍ਰੋਡਕਟਸ' ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।

Nestle ਦਾ ਮਾਮਲਾ
FSSAI ਅਨੁਸਾਰ ਨੈਸਲੇ ਦੇ ਉਤਪਾਦ "Nestle Resource Renal Vanilla Flavour Powder", ਜੋ ਕਿ ਗੁਰਦਿਆਂ ਦੇ ਮਰੀਜ਼ਾਂ ਦੀ ਖੁਰਾਕ ਲਈ ਵਰਤਿਆ ਜਾਂਦਾ ਹੈ, ਦੇ ਲੇਬਲ, ਇਸ਼ਤਿਹਾਰਾਂ ਅਤੇ ਈ-ਕਾਮਰਸ ਲਿਸਟਿੰਗ ਦੀ ਜਾਂਚ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ ਹਨ। 2022 ਦੇ ਨਿਯਮਾਂ ਤਹਿਤ ਅਜਿਹੇ ਵਿਸ਼ੇਸ਼ ਡਾਇਟਰੀ ਜਾਂ ਮੈਡੀਕਲ ਉਤਪਾਦਾਂ ਲਈ FSSAI ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੈ, ਜੋ ਕੰਪਨੀ ਨੇ ਨਹੀਂ ਲਈ ਸੀ। ਇਸ ਤੋਂ ਇਲਾਵਾ ਉਤਪਾਦ ਦੇ ਲੇਬਲ 'ਤੇ ਮਾਸਾਹਾਰੀ-ਸ਼ਾਕਾਹਾਰੀ ਦਾ ਪ੍ਰਤੀਕ ਹਰਾ-ਲਾਲ ਨਿਸ਼ਾਨ ਵੀ ਗ਼ਾਇਬ ਸੀ। ਕੰਪਨੀ ਨੂੰ ਨਿਰਧਾਰਿਤ ਸਮੇਂ ਅੰਦਰ ਜਵਾਬ ਦੇਣ ਲਈ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਗਿਆ ਹੈ।

PunjabKesari

ਹਿੰਦੁਸਤਾਨ ਯੂਨੀਲੀਵਰ (HUL) ਦਾ ਮਾਮਲਾ
ਇਸ ਦੇ ਨਾਲ ਹੀ HUL ਦੇ ਵੱਡੇ ਬ੍ਰਾਂਡ ਹਾਰਲਿਕਸ ਦੇ ਉਤਪਾਦਾਂ 'ਤੇ ਕੀਤੇ ਗਏ ਦਾਅਵਿਆਂ 'ਤੇ ਵੀ FSSAI ਨੇ ਸਖ਼ਤ ਇਤਰਾਜ਼ ਜਤਾਇਆ ਹੈ। Horlicks Mother's Plus Kesar (400g) ਦੇ ਲੇਬਲ 'ਤੇ  ਬੱਚੇ ਦੇ ਜਨਮ ਸਮੇਂ ਸਿਹਤਮੰਦ ਵਜ਼ਨ ਦੇ ਦਾਅਵੇ ਨੂੰ ਝੂਠਾ ਅਤੇ ਨਿਯਮਾਂ ਦੇ ਖ਼ਿਲਾਫ਼ ਪਾਇਆ ਗਿਆ।

PunjabKesari

ਇਸ ਤੋਂ ਇਲਾਵਾ Horlicks Women's Plus Chocolate Nutrition Drink (400g) ਦੇ ਲੇਬਲ 'ਤੇ 6 ਮਹੀਨਿਆਂ 'ਚ ਹੱਡੀਆਂ ਦੀ ਤਾਕਤ ਵਧਾਉਣ ਵਰਗੇ ਦਾਅਵਿਆਂ ਨੂੰ ਵੀ ਅਧੂਰਾ ਤੇ ਗੁੰਮਰਾਹਕੁੰਨ ਦੱਸਿਆ ਗਿਆ। ਇਸ ਤੋਂ ਇਲਾਵਾ ਪ੍ਰੋਡਕਟ 'ਚ ਮਾਲਟੋਡੈਕਸਟ੍ਰਿਨ ਦੀ ਮੌਜੂਦਗੀ ਦੇ ਬਾਵਜੂਦ "No Added Sugar" ਲਿਖਣਾ ਅਤੇ Healthy Muscles ਵਰਗੇ ਸ਼ਬਦਾਂ ਦੀ ਵਰਤੋਂ ਨਾਲ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਪ੍ਰੋਡਕਟਾਂ 'ਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਕੇ2 ਦੀ 100 ਫ਼ੀਸਦੀ ਆਰ.ਡੀ.ਏ. (RDA) ਦੇ ਦਾਅਵੇ 'ਚ ਵੀ ਖਾਮੀਆਂ ਪਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...

PunjabKesari

'ਬਾਲਾ ਜੀ' ਫੂਡ ਪ੍ਰੋਡਕਟਸ ਦਾ ਲਾਇਸੈਂਸ ਕਿਉਂ ਹੋਇਆ ਰੱਦ ?
ਹਾਈਜੀਨ (ਸਫ਼ਾਈ), ਸਿਹਤ ਅਤੇ ਖਾਦ ਸੁਰੱਖਿਆ ਦੇ ਮਿਆਰ 'ਤੇ ਖਰੇ ਨਾ ਉਤਰਨ ਕਾਰਨ FSSAI ਨੇ Bala Ji Food Products ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। FSSAI ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਹਿਲਾਂ ਕੰਪਨੀ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਸੀ, ਪਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਕੰਪਨੀ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਸੰਤੋਸ਼ਜਨਕ ਨਹੀਂ ਪਾਇਆ ਗਿਆ। ਇਸ ਕਾਰਨ ਅਥਾਰਟੀ ਵੱਲੋਂ ਕੰਪਨੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ। ਨਾਲ ਹੀ ਕੰਪਨੀ ਦੇ ਸਾਰੇ ਮੈਨੂਫੈਕਚਰਿੰਗ, ਪੈਕੇਜਿੰਗ, ਪ੍ਰੋਸੈੱਸਿੰਗ ਤੇ ਸਪਲਾਈ ਨੂੰ ਵੀ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਗਏ ਹਨ।

PunjabKesari

ਇਹ ਵੀ ਪੜ੍ਹੋ- ਮਿਡਲ ਈਸਟ ਵੱਲ ਜਾਣ ਵਾਲੇ ਦੇਣ ਧਿਆਨ ! ਏਅਰ ਇੰਡੀਆ ਨੇ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News