23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ ''ਚੋਂ ਬਾਹਰ ਆ ਕੇ ''ਜਾਲ'' ''ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...

Sunday, Oct 25, 2026 - 11:13 AM (IST)

23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ ''ਚੋਂ ਬਾਹਰ ਆ ਕੇ ''ਜਾਲ'' ''ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਪੁਲਸ ਨੇ ਇੱਕ ਅਜਿਹੇ ਸ਼ਾਤਰ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਦਿੱਲੀ ਪੁਲਸ ਦੀਆਂ ਕਈ ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ 'ਚ ਫ਼ਸਾ ਕੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ। 

ਦਿੱਲੀ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ 23 ਸਾਲਾ ਮੁਲਜ਼ਮ ਵਿਕਰਾਂਤ ਤੋਮਰ ਨੇ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਪੁਲਸ ਦੀਆਂ ਹੀ ਲਗਭਗ 20 ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ 'ਚ ਫਸਾਇਆ ਅਤੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ। ਦਿੱਲੀ ਪੁਲਸ ਦੀ ਸੈਂਟਰਲ ਡਿਸਟ੍ਰਿਕਟ ਸਾਈਬਰ ਟੀਮ ਨੇ ਵਿਕਰਾਂਤ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। 

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦਾ ਸ਼ਿਕਾਰ ਹੋਈਆਂ ਜ਼ਿਆਦਾਤਰ ਮਹਿਲਾ ਕਾਂਸਟੇਬਲਾਂ ਇੱਕੋ ਬੈਚ ਦੀਆਂ ਹਨ। ਤੋਮਰ ਇੰਸਟਾਗ੍ਰਾਮ ਰਾਹੀਂ ਆਪਣਾ ਜਾਲ ਬੁਣਦਾ ਸੀ। ਉਹ ਇੰਸਟਾਗ੍ਰਾਮ ਰਾਹੀਂ ਮਹਿਲਾ ਕਾਂਸਟੇਬਲਾਂ ਨਾਲ ਗੱਲਬਾਤ ਸ਼ੁਰੂ ਕਰਦਾ ਸੀ ਤੇ ਖੁਦ ਨੂੰ ਬਹੁਤ ਅਮੀਰ ਕਾਰੋਬਾਰੀ ਦੱਸਦਾ ਸੀ। ਉਹ ਮਹਿਲਾ ਕਾਂਸਟੇਬਲਾਂ ਨੂੰ ਇੰਪ੍ਰੈੱਸ ਕਰਨ ਲਈ 8-8 ਘੰਟਿਆਂ ਲਈ ਕਿਰਾਏ 'ਤੇ ਲਗਜ਼ਰੀ ਗੱਡੀਆਂ ਲੈਂਦਾ ਸੀ ਅਤੇ ਸੋਸ਼ਲ ਮੀਡੀਆ 'ਤੇ ਆਲੀਸ਼ਾਨ ਲਾਈਫਸਟਾਈਲ ਦੀਆਂ ਵੀਡੀਓਜ਼ ਸ਼ੇਅਰ ਕੇ ਉਨ੍ਹਾਂ ਨੂੰ ਆਪਣੇ ਜਾਲ 'ਚ ਫਸਾਉਂਦਾ ਸੀ। 

ਇਹ ਵੀ ਪੜ੍ਹੋ- ਪ੍ਰਦਰਸ਼ਨਾਂ ਦੀ ਚਪੇਟ 'ਚ ਆਇਆ ਪੂਰਾ ਯੂਰਪ ! ਫਰਾਂਸ ਮਗਰੋਂ ਇਟਲੀ, ਸਪੇਨ ਸਣੇ ਇਨ੍ਹਾਂ ਦੇਸ਼ਾਂ 'ਚ ਵੀ ਭਖ਼ਿਆ ਮਾਹੌਲ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਿ ਵਿਕਰਾਂਤ ਦੀ ਲਿਵ-ਇਨ ਪਾਰਟਨਰ ਖੁਦ ਦਿੱਲੀ ਪੁਲਸ 'ਚ ਮਹਿਲਾ ਕਾਂਸਟੇਬਲ ਹੈ। ਉਹ ਆਪਣੀ ਲਿਵ-ਇਨ ਪਾਰਟਨਰ ਦੀਆਂ ਬੈਚਮੇਟ ਮਹਿਲਾ ਕਾਂਸਟੇਬਲਾਂ ਦੀ ਜਾਣਕਾਰੀ ਇਕੱਠੀ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਉਹ ਵਿਆਹ ਦਾ ਭਰੋਸਾ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਮਹਿਲਾ ਕਾਂਸਟੇਬਲਾਂ ਤੋਂ ਪੈਸੇ ਮੰਗਵਾਉਂਦਾ ਸੀ। ਕਰੋਲ ਬਾਗ ਥਾਣੇ 'ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਤੋਂ ਉਸ ਨੇ 24 ਲੱਖ ਰੁਪਏ ਠੱਗੇ ਹਨ। ਉਹ ਇੱਕ ਕਾਂਸਟੇਬਲ ਤੋਂ ਲਏ ਪੈਸਿਆਂ ਦਾ ਇਸਤੇਮਾਲ ਦੂਜੀ ਮਹਿਲਾ ਕਾਂਸਟੇਬਲ ਨੂੰ ਘੁੰਮਾਉਣ ਅਤੇ ਮਹਿੰਗੀਆਂ ਕਾਰਾਂ ਦੇ ਕਿਰਾਏ ਚੁਕਾਉਣ ਲਈ ਕਰਦਾ ਸੀ।  

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਠੱਗੀ ਦੇ ਪੈਸਿਆਂ ਦੇ ਲੈਣ-ਦੇਣ ਲਈ ਵਿਕਰਾਂਤ 1xBet ਬੈਟਿੰਗ ਐਪ ਦੇ ਅਕਾਊਂਟਸ ਦਾ ਇਸਤੇਮਾਲ ਕਰਦਾ ਸੀ। ਉਸ ਖ਼ਿਲਾਫ਼ ਦਿੱਲੀ ਦੇ ਮਾਇਆਪੁਰੀ, ਹਰੀ ਨਗਰ, ਇੰਦਰਪੁਰੀ ਅਤੇ ਈਸਟ ਡਿਸਟ੍ਰਿਕਟ ਸਾਈਬਰ ਥਾਣਿਆਂ 'ਚ ਠੱਗੀ ਦੇ 5 ਮਾਮਲੇ ਪਹਿਲਾਂ ਹੀ ਦਰਜ ਹਨ ਤੇ ਉਹ ਇਸੇ ਸਾਲ ਜੂਨ ਮਹੀਨੇ 'ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਫਿਲਹਾਲ ਸੈਂਟਰਲ ਡਿਸਟ੍ਰਿਕਟ ਸਾਈਬਰ ਪੁਲਸ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਕਈ ਪੀੜਤ ਮਹਿਲਾ ਕਾਂਸਟੇਬਲਾਂ ਨੇ ਸ਼ਰਮ ਅਤੇ ਸਮਾਜ ਦੇ ਡਰ ਕਾਰਨ ਅਜੇ ਤੱਕ ਪੁਲਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News