ਏਅਰ ਫੋਰਸ ਅਧਿਕਾਰੀ ਦੇ ਘਰ ਪੈ ਗਏ ਲੁਟੇਰੇ ! 40 ਲੱਖ ਦੇ ਗਹਿਣਿਆਂ ''ਤੇ ਹੱਥ ਕੀਤਾ ਸਾਫ਼
Tuesday, Oct 27, 2026 - 05:06 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬੇਗਮਪੁਰ ਇਲਾਕੇ ਵਿਚ ਭਾਰਤੀ ਹਵਾਈ ਫੌਜ ’ਚ ਤਾਇਨਾਤ ਅਧਿਕਾਰੀ ਦੇ ਘਰੋਂ ਸਕੂਟੀ ਸਵਾਰ 2 ਬਦਮਾਸ਼ਾਂ ਨੇ ਲਗਭਗ 40 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪੀੜਤ ਸੈਕਟਰ-24, ਪਾਕਿਟ-14 ਇਲਾਕੇ ’ਚ ਪਤਨੀ ਅਤੇ 2 ਬੇਟੀਆਂ ਨਾਲ ਰਹਿੰਦਾ ਹੈ। ਜੋ ਜੈਪੁਰ ’ਚ ਤਾਇਨਾਤ ਹੈ। ਪੀੜਤ ਪਰਿਵਾਰ ਲਗਭਗ 2 ਮਹੀਨੇ ਪਹਿਲਾਂ ਹੀ ਇਸ ਮਕਾਨ ’ਚ ਸ਼ਿਫਟ ਹੋਇਆ ਸੀ। ਪਰਿਵਾਰ ਅਨੁਸਾਰ ਉਨ੍ਹਾਂ ਦੀਆਂ ਬੇਟੀਆਂ ਦੇ ਵਿਆਹ ਲਈ ਬਣਵਾਏ ਗਏ ਸੋਨੇ-ਚਾਂਦੀ ਦੇ ਗਹਿਣੇ ਘਰ ’ਚ ਰੱਖੇ ਹੋਏ ਸਨ।
