ਹੋਲੀ-ਬਜੋਲੀ ਹਾਈਡਰੋ ਪ੍ਰਾਜੈਕਟ ਦੀ ਕਾਲੋਨੀ ''ਚ ਅੱਗ ਲੱਗਣ ਨਾਲ ਇਕ ਵਿਅਕਤੀ ਜਿਉਂਦਾ ਸੜਿਆ

10/19/2019 3:52:15 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਹੋਲੀ-ਬਜੋਲੀ ਹਾਈਡਰੋ ਪ੍ਰਾਜੈਕਟ ਦੇ ਏਡਿਟ-2 ਕਾਲੋਨੀ 'ਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਨਾਲ ਇਕ ਵਿਅਕਤੀ ਜਿਉਂਦਾ ਸੜ ਗਿਆ ਅਤੇ 20 ਕਮਰੇ ਸੜ ਕੇ ਸੁਆਹ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਪੁਲਸ ਦਲ ਤੁਰੰਤ ਮੌਕੇ 'ਤੇ ਹਾਦਸੇ ਵਾਲੀ ਜਗ੍ਹਾ ਪਹੁੰਚ ਗਿਆ ਅਤੇ ਬਚਾਅ ਕੰਮ ਸ਼ੁਰੂ ਕੀਤਾ।

ਸ਼ਾਰਟ ਸਰਕਿਟ ਨਾਲ ਲੱਗੀ ਇਹ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਇਸ 'ਤੇ ਕਾਬੂ ਪਾਉਣ 'ਚ ਕਾਫ਼ੀ ਸਮਾਂ ਲੱਗ ਗਿਆ। ਅੱਗ ਲੱਗਣ ਦੀ ਭਣਕ ਲੱਗਦੇ ਹੀ ਸਾਰੇ ਲੋਕ ਜਾਨ ਬਚਾ ਕੇ ਬਾਹਰ ਨਿਕਲ ਆਏ ਪਰ ਸੁਨੀਲ ਕੁਮਾਰ (33) ਪੁੱਤਰ ਵਿਸ਼ਮ ਦੱਤ ਵਾਸੀ ਸਲੂਨੀ ਕਮਰੇ ਦੇ ਅੰਦਰ ਰਹਿ ਗਿਆ, ਜਿਸ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


DIsha

Edited By DIsha