ਹਿਜ਼ਬੁਲ ਦਾ ਅੱਤਵਾਦੀ ਮਾਡਿਊਲ ਕੀਤਾ ਬੇਨਕਾਬ, ਇਕ ਗ੍ਰਿਫਤਾਰ
Tuesday, Jul 03, 2018 - 11:22 AM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਕਿਸ਼ਤਵਾੜ ਜ਼ਿਲੇ ਵਿਚ ਅੱਤਵਾਦ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਮਾਡਿਊਲ ਨੂੰ ਬੇਨਕਾਬ ਕਰ ਕੇ ਇਕ ਅੱਤਵਾਦੀ ਤੇ ਉਸ ਦੇ ਸੰਗਠਨ ਲਈ ਕੰਮ ਕਰਨ ਵਾਲੇ ਇਕ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ।
ਕਿਸ਼ਤਵਾੜ ਦੇ ਵਿਸ਼ੇਸ਼ ਪੁਲਸ ਸੁਪਰਡੈਂਟ ਅਬਰਾਲ ਅਹਿਮਦ ਨੇ ਕਿਹਾ ਕਿ ਐਤਵਾਰ ਨੂੰ ਅੱਤਵਾਦੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਹਿਜ਼ਬੁਲ ਮੁਜਾਹਿਦੀਨ ਦੇ ਮਾਡਿਊਲ ਨੂੰ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਕੋਲੋਂ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
