100 ਸਾਲ ਬਾਅਦ ਦੁਹਰਾਇਆ ਗਿਆ ਇਤਿਹਾਸ, ਗੰਗਾ ’ਚ ਰੁੜ੍ਹ ਕੇ ਆ ਰਹੀਆਂ ਲਾਸ਼ਾਂ ਕਾਰਨ ਸਹਿਮੇ ਲੋਕ

Saturday, May 15, 2021 - 10:26 AM (IST)

ਨਵੀਂ ਦਿੱਲੀ- 1918 ’ਚ ਜਦੋਂ ਸਮੁੱਚੀ ਦੁਨੀਆ ਸਮੇਤ ਭਾਰਤ ਵੀ ਸਪੈਨਿਸ਼ ਫਲੂ ਮਹਾਮਾਰੀ ਦੀ ਲਪੇਟ ਵਿਚ ਸੀ ਤਾਂ ਹਿੰਦੀ ਦੇ ਪ੍ਰਸਿੱਧ ਕਵੀ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਉਸ ਸਮੇਂ 22 ਕੁ ਸਾਲ ਦੇ ਹੋਣਗੇ। ਉਨ੍ਹਾਂ ਆਪਣੀ ਆਤਮਕਥਾ ਕੁੱਲੀ ਭਾਟ ’ਚ ਲਿਖਿਆ ਸੀ- ਮੈਂ ਦਾਲਮਊ ਵਿਖੇ ਗੰਗਾ ਦੇ ਕੰਢੇ ’ਤੇ ਖੜ੍ਹਾ ਸੀ। ਜਿਥੋਂ ਤੱਕ ਨਜ਼ਰ ਜਾਂਦੀ ਸੀ, ਗੰਗਾ ਦੇ ਪਾਣੀ ’ਚ ਮਨੁੱਖੀ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਸਨ। ਮੇਰੇ ਸਹੁਰੇ ਪਰਿਵਾਰ ਤੋਂ ਖਬਰ ਆਈ ਕਿ ਮੇਰੀ ਪਤਨੀ ਮਨੋਹਰਾ ਦੇਵੀ ਵੀ ਚਲ ਵਸੀ ਹੈ। ਮੇਰੇ ਭਰਾ ਦਾ ਸਭ ਤੋਂ ਵੱਡਾ ਬੇਟਾ ਜੋ 15 ਸਾਲ ਦਾ ਸੀ ਅਤੇ ਮੇਰੀ ਇਕ ਸਾਲ ਬੇਟੀ ਨੇ ਵੀ ਦਮ ਤੋੜ ਦਿੱਤਾ ਸੀ। ਮੇਰੇ ਪਰਿਵਾਰ ਦੇ ਹੋਰ ਵੀ ਕਈ ਮੈਂਬਰ ਹਮੇਸ਼ਾ ਲਈ ਚਲੇ ਗਏ। ਲੋਕਾਂ ਦੇ ਅੰਤਿਮ ਸੰਸਕਾਰ ਲਈ ਲਕੜੀਆਂ ਘੱਟ ਪੈ ਗਈਆਂ। ਪਲਕ ਝਪਕਦਿਆਂ ਹੀ ਮੇਰਾ ਪਰਿਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਗਾਇਬ ਹੋ ਗਿਆ ਸੀ। ਮੈਨੂੰ ਆਪਣੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੀ। ਅਖਬਾਰਾਂ ਤੋਂ ਪਤਾ ਲੱਗਾ ਸੀ ਕਿ ਉਹ ਸਭ ਇਕ ਵੱਡੀ ਮਹਾਮਾਰੀ ਦਾ ਸ਼ਿਕਾਰ ਹੋਏ ਸਨ।

PunjabKesariਇਸ ਘਟਨਾ ਨੂੰ ਅੱਜ 100 ਸਾਲ ਤੋਂ ਵੱਧ ਹੋ ਚੁੱਕੇ ਹਨ। ਤੁਸੀਂ ਕਲਪਣਾ ਕਰ ਸਕਦੇ ਹੋ ਕਿ ਉਕਤ ਕਵੀ ਸਾਹਿਬਾਨ ਦੇ ਇਨ੍ਹਾਂ ਸ਼ਬਦਾਂ ਨਾਲ ਕਿ ਉਸ ਦੌਰਾਨ ਕੀ ਮੰਜ਼ਰ ਰਿਹਾ ਹੋਵੇਗਾ? ਮੌਜੂਦਾ ਸਮੇਂ ਦੀਆਂ ਤਸਵੀਰਾਂ ਵੀ ਕੁਝ ਇਸ ਤਰ੍ਹਾਂ ਹੀ ਮਨ ਨੂੰ ਉਦਾਸ ਕਰਨ ਵਾਲੀਆਂ ਹਨ। ਸਪੱਸ਼ਟ ਹੈ ਕਿ ਮਹਾਮਾਰੀਆਂ ਮਨੁੱਖਤਾਂ ਨੂੰ ਸਿਫਰ ਤੋਂ ਹੇਠਾਂ ਲੈ ਜਾਂਦੀਆਂ ਹਨ।

PunjabKesariਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਾਰੀ ਹੈ ਮੌਤ ਦਾ ਨੰਗਾ ਨਾਚ, ਹਰ ਪਾਸੇ ਬੇਵਸੀ
ਇਹ ਤਸਵੀਰਾਂ ਮਨ ਨੂੰ ਉਦਾਸ ਕਰਨ ਵਾਲੀਆਂ ਜ਼ਰੂਰ ਹਨ ਪਰ ਇਨ੍ਹਾਂ ਨੂੰ ਵਿਖਾਉਣ ਦਾ ਸਿਰਫ਼ ਇੰਨਾ ਹੀ ਮਕਸਦ ਹੈ ਕਿ ਤੁਸੀਂ ਜ਼ਿੰਦਗੀ ਨੂੰ ਬਚਾਉਣ ਲਈ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰੋ। ਗੰਗਾ ’ਚ ਜਿਥੇ ਲਾਸ਼ਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ, ਉਥੇ ਮਿੱਟੀ ਦੇ ਢੇਰ ਬਿਆਨ ਕਰ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਦਫਨਾਇਆ ਵੀ ਗਿਆ ਹੈ। ਬਕਸਰ ਘਾਟ ਦੇ ਦੋਹਾਂ ਕੰਢਿਆ ’ਤੇ ਕਈ ਲਾਸ਼ਾਂ ਮਿਲੀਆਂ। ਵੀਰਵਾਰ 175 ਲਾਸ਼ਾਂ ਮੁੜ ਤੋਂ ਡੂੰਘੇ ਟੋਏ ’ਚ ਦਫਨਾ ਦਿੱਤੀਆਂ ਗਈਆਂ। ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਲੋਕ ਲਾਸ਼ਾਂ ਸਾੜਣ ਦੀ ਥਾਂ ਜਿਥੇ ਜਗ੍ਹਾ ਮਿਲੀ, ਨੂੰ ਦਫਨਾਉਂਦੇ ਗਏ। ਲਕੜ ਦੀਆਂ ਵਧਦੀ ਕੀਮਤਾਂ ਕਾਰਨ ਗਰੀਬਾਂ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਉਹ ਲਾਸ਼ਾਂ ਨੂੰ ਸਾੜ ਸਕਦੇ।

PunjabKesari

PunjabKesari

PunjabKesari

PunjabKesari


DIsha

Content Editor

Related News