ਪਤਨੀ ਦਾ ਕਤਲ ਕਰ ਕੇ ਥਾਣੇ ਪਹੁੰਚਿਆ ਪਤੀ, ਬੋਲਿਆ- ਇਸ ਕਾਰਨ ਬਰਬਾਦ ਹੋਇਆ ਘਰ
Friday, Nov 29, 2019 - 11:08 AM (IST)

ਹਿਸਾਰ— ਹਿਸਾਰ 'ਚ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ ਕਰਨ ਮਾਮਲਾ ਸਾਹਮਣੇ ਆਇਆ ਹੈ। ਗੰਗਵਾ ਦੇ ਸਰਕਾਰੀ ਸਕੂਲ ਕੋਲ ਰਹਿਣ ਵਾਲੀ ਔਰਤ ਦੀ ਉਸ ਦੇ ਪਤੀ ਨੇ ਚਾਕੂ ਨਾਲ ਵਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਹੱਥ 'ਚ ਖੂਨ ਨਾਲ ਲੱਥਪੱਥ ਚਾਕੂ ਲੈ ਕੇ ਆਜ਼ਾਦ ਨਗਰ ਥਾਣੇ 'ਚ ਪਹੁੰਚ ਗਿਆ। ਦੋਸ਼ੀ ਐੱਸ.ਐੱਚ.ਓ. ਨੂੰ ਬੋਲਿਆ- ਸਾਹਿਬ ਮੈਂ ਪਤਨੀ ਦਾ ਕਤਲ ਕਰ ਕੇ ਆਇਆ ਹਾਂ। ਉਸ ਦੇ ਕਾਰਨ ਮੇਰੇ ਵੱਡੇ ਭਰਾ ਮੈਕੇਨਿਕ ਰਾਜੂ ਨੂੰ ਖੁਦਕੁਸ਼ੀ ਕਰਨੀ ਪਈ ਸੀ। ਉਸ ਨੇ ਘਰ ਬਰਬਾਦ ਕਰ ਕੇ ਰੱਖ ਦਿੱਤਾ ਸੀ। ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਕੇ ਚਾਕੂ ਜ਼ਬਤ ਕਰ ਲਿਆ। ਵਾਰਦਾਤ ਵਾਲੀ ਜਗ੍ਹਾ 'ਤੇ ਔਰਤ ਨੀਤੂ ਦੀ ਲਾਸ਼ ਮੰਜੇ 'ਤੇ ਪਈ ਹੋਈ ਸੀ।
ਐੱਸ.ਐੱਚ.ਓ. ਸੁਖਜੀਤ ਸਿੰਘ ਨੇ ਆਪਣੇ ਬਿਆਨ 'ਤੇ ਦੋਸ਼ੀ ਗੰਗਵਾ ਵਾਸੀ ਰਮੇਸ਼ ਵਿਰੁੱਧ ਕਤਲ ਅਤੇ ਅਸਲਾ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਮੈਕੇਨਿਕ ਰਾਜੂ ਨੇ ਕਰੀਬ 6 ਮਹੀਨੇ ਪਹਿਲਾਂ ਮਾਨਸਿਕ ਰੂਪ ਨਾਲ ਤੰਗ ਹੋ ਕੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ ਸੀ। ਉਸ ਨੇ ਇਕ ਨੋਟ ਛੱਡਿਆ ਸੀ, ਜਿਸ 'ਚ ਉਸ ਨੇ ਆਪਣੀ ਪਤਨੀ ਸੁਨੀਤਾ, ਛੋਟੇ ਭਰਾ ਦੀ ਪਤਨੀ ਨੀਤੂ (ਦੋਵੇਂ ਭੈਣਾਂ), ਸੱਸ ਅਤੇ ਸਹੁਰੇ ਵਿਰੁੱਧ ਤੰਗ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਬਾਅਦ ਤੋਂ ਸੁਨੀਤਾ ਅਤੇ ਨੀਤੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਦੋਸ਼ੀ ਰਮੇਸ਼ ਨੂੰ ਇਕ ਦਿਨ ਦੇ ਰਿਮਾਂਡ 'ਤੇ ਰੱਖਿਆ ਗਿਆ ਹੈ।