ਹਿਸਾਰ ਪੁਲਸ ਨੇ ਟਰੱਕ ''ਚੋਂ 1 ਕੁਇੰਟਲ 40 ਕਿੱਲੋਗ੍ਰਾਮ ਗਾਂਜਾ ਕੀਤਾ ਬਰਾਮਦ, ਚਾਲਕ ਗ੍ਰਿਫਤਾਰ
Tuesday, Aug 18, 2020 - 03:07 AM (IST)
ਹਿਸਾਰ - ਵਿਸ਼ਾਖਾਪਟਨਮ ਤੋਂ ਜਿੰਦਲ ਫੈਕਟਰੀ 'ਚ ਕੈਮੀਕਲ ਸਪਲਾਈ ਲਈ ਆਏ ਟਰੱਕ ਤੋਂ ਪੁਲਸ ਨੇ ਗਾਂਜਾ ਬਰਾਮਦ ਕੀਤਾ ਹੈ। ਇਸ 'ਚ ਪੰਜਾਬ ਮਾਰਕਾ 6 ਕੱਟਿਆਂ 'ਚ 1 ਕੁਇੰਟਲ 40 ਕਿੱਲੋਗ੍ਰਾਮ ਗਾਂਜਾ ਭਰਿਆ ਹੋਇਆ ਸੀ। ਇਸ ਦੀ ਕੀਮਤ ਕਰੀਬ 15 ਤੋਂ 20 ਲੱਖ ਹੈ। ਅਰਬਨ ਅਸਟੇਟ ਥਾਣਾ ਐੱਸ.ਐੱਚ.ਓ. ਪ੍ਰਹਲਾਦ ਰਾਏ ਨੇ ਟੀਮ ਦੇ ਨਾਲ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਡੀ.ਐੱਸ.ਪੀ. ਭਾਰਤੀ ਡਬਾਸ ਦੀ ਹਾਜ਼ਰੀ 'ਚ ਨਸ਼ੀਲਾ ਪਦਾਰਥ ਅਤੇ ਟਰੱਕ ਨੂੰ ਜ਼ਬਤ ਕਰਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਏਟਾ ਦੇ ਪਿੰਡ ਸਰਦਰਪੁਰ ਵਾਸੀ ਚਾਲਕ ਸੁਭਾਸ਼ ਚੰਦਰ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਇਸ ਨੂੰ ਅਦਾਲਤ 'ਚ ਪੇਸ਼ ਕਰਕੇ 10 ਦਿਨ ਦੇ ਰਿਮਾਂਡ 'ਤੇ ਲਿਆ ਹੈ। ਦੋਸ਼ੀ ਨੂੰ ਪੁਲਸ ਟੀਮ ਓਡਿਸ਼ਾ ਲੈ ਕੇ ਜਾਵੇਗੀ, ਜਿੱਥੋਂ ਗਾਂਜਾ ਲੋਡ ਕਰ ਕੇ ਲਿਆਂਦਾ ਸੀ।
ਪੁਲਸ ਦੀ ਪੁੱਛਗਿਛ 'ਚ ਦੋਸ਼ੀ ਚਾਲਕ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ 10 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਏਟਾ ਵਾਸੀ ਪ੍ਰਮੋਦ ਦਾ ਟਰੱਕ ਚਲਾਉਂਦਾ ਹੈ। ਵਿਸ਼ਾਖਾਪਟਨਮ ਤੋਂ ਟਰੱਕ 'ਚ ਕੈਮੀਕਲ ਲੋਡ ਕੀਤਾ ਸੀ, ਜਿਸ ਨੂੰ ਹਿਸਾਰ ਜਿੰਦਲ ਫੈਕਟਰੀ 'ਚ ਪੰਹੁਚਾਣਾ ਸੀ। ਉੱਥੋਂ ਚੱਲਣ ਤੋਂ ਬਾਅਦ ਮਾਲਿਕ ਪ੍ਰਮੋਦ ਦਾ ਫੋਨ ਆਇਆ ਸੀ।
ਉਸਨੇ ਦੱਸਿਆ ਸੀ ਕਿ ਓਡਿਸ਼ਾ ਦੇ ਰਾਇਗੜ੍ਹ ਤੋਂ ਛੇ ਕੱਟਿਆਂ 'ਚ ਗਾਂਜਾ ਭਰਿਆ ਹੋਇਆ ਹੈ। ਇਸ ਨੂੰ ਲੋਡ ਕਰਵਾ ਕੇ ਹਿਸਾਰ ਲੈ ਕੇ ਜਾਣਾ ਹੈ। ਜਦੋਂ ਹਿਸਾਰ ਪਹੁੰਚ ਜਾਵੇ ਤਾਂ ਮੈਨੂੰ ਦੱਸ ਦੇਣਾ। ਉਦੋਂ ਤੇਰੇ ਕੋਲ ਇਹ ਮਾਲ ਲੈਣ ਵਾਲਿਆਂ ਦਾ ਫੋਨ ਆਵੇਗਾ। ਖੁਦ ਆ ਕੇ ਮਾਲ ਲੈ ਕੇ ਚਲੇ ਜਾਣਗੇ। ਦੋਸ਼ੀ ਚਾਲਕ ਸੁਭਾਸ਼ ਚੰਦਰ ਨੇ ਦੱਸਿਆ ਕਿ ਫੈਕਟਰੀ 'ਚ ਕੈਮੀਕਲ ਉਤਾਰਣ ਤੋਂ ਬਾਅਦ ਗਾਂਜਾ ਲੈਣ ਆਉਣ ਵਾਲਿਆਂ ਦੇ ਫੋਨ ਦਾ ਇੰਤਜਾਰ ਕਰ ਰਿਹਾ ਸੀ ਕਿ ਉਸ ਤੋਂ ਪਹਿਲਾਂ ਪੁਲਸ ਨੇ ਫੜ ਲਿਆ। ਅਜਿਹੇ 'ਚ 10 ਦਿਨ ਦੇ ਰਿਮਾਂਡ ਦੌਰਾਨ ਪੁਲਸ ਗਾਂਜਾ ਸਪਲਾਇਰ, ਟਰੱਕ ਮਾਲਿਕ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ।