ਦਰਵਾਜ਼ੇ 'ਤੇ ਮੌਤ ਕਰ ਰਹੀ ਸੀ ਉਡੀਕ, ਖੇਡ-ਖੇਡ 'ਚ 10 ਸਾਲ ਦੇ ਬੱਚੇ ਦੀ ਗਈ ਜਾਨ
Wednesday, Feb 07, 2024 - 05:23 PM (IST)
ਹਿਸਾਰ- ਹਰਿਆਣਾ ਦੇ ਹਿਸਾਰ 'ਚ 10 ਸਾਲ ਦੇ ਬੱਚੇ ਦੀ ਮੌਤ ਨਾਲ ਸਨਸਨੀ ਫੈਲ ਗਈ। ਖੇਡ-ਖੇਡ 'ਚ ਬੱਚਾ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦੱਸ ਦੇਈਏ ਕਿ ਬੱਚਾ ਘਰ 'ਚ ਖੇਡ ਰਿਹਾ ਸੀ ਤਾਂ ਖੇਡ-ਖੇਡ 'ਚ ਉਸ ਨੇ ਦਰਵਾਜ਼ੇ 'ਤੇ ਬੰਨ੍ਹੀ ਰੱਸੀ ਨਾਲ ਫਾਹਾ ਲੈ ਲਿਆ। ਘਟਨਾ ਦੇ ਸਮੇਂ ਬੱਚੇ ਦੇ ਮਾਪੇ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਵਾਪਸ ਪਰਤੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦੇ ਗਲ਼ 'ਚ ਫਾਹਾ ਵੇਖਿਆ, ਉਹ ਬੇਹੋਸ਼ ਸੀ। ਹਫੜਾ-ਦਫੜੀ ਵਿਚ ਮਾਪੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਜਾਂਚ ਮਗਰੋਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਮਗਰੋਂ ਘਰ ਵਿਚ ਮਾਤਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ
ਕਿਸੇ ਕੰਮ ਤੋਂ ਬਾਹਰ ਗਏ ਸਨ ਬੱਚੇ ਦੇ ਮਾਪੇ
ਬੱਚੇ ਦੇ ਪਰਿਵਾਰ ਨਾਲ ਜਦੋਂ ਗੱਲ ਕੀਤੀ ਤਾਂ ਪਿਤਾ ਮੋਨੂੰ ਨੇ ਦੱਸਿਆ ਕਿ ਉਹ ਹਿਸਾਰ ਦੇ ਸੈਕਟਰ-14 ਸਥਿਤ ਨਿਊ ਜਵਾਹਰ ਨਗਰ 'ਚ 10 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਆਪਣੀ ਪਤਨੀ ਨਾਲ ਕਿਸੇ ਕੰਮ ਤੋਂ ਬਾਹਰ ਗਏ ਸਨ। ਇਸ ਦੌਰਾਨ ਘਰ 'ਚ ਉਸ ਦਾ 10 ਸਾਲ ਦਾ ਪੁੱਤ ਫਾਰੂਕ ਅਤੇ ਛੋਟੀ ਧੀ ਮਾਨਸੀ ਕਮਰੇ 'ਚ ਖੇਡ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਉਹ ਥੋੜ੍ਹੀ ਦੇਰ 'ਚ ਘਰ ਪਰਤ ਆਉਣਗੇ, ਇਸ ਲਈ ਉਹ ਦੋਹਾਂ ਬੱਚਿਆਂ ਨੂੰ ਖੇਡਦੇ ਹੋਏ ਕਮਰੇ 'ਚ ਛੱਡ ਗਏ। ਵਾਪਸ ਪਰਤੇ ਤਾਂ ਫਾਰੂਕ ਦਰਵਾਜ਼ੇ 'ਤੇ ਬੰਨ੍ਹੀ ਰੱਸੀ ਨਾਲ ਲਟਕਦਾ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਫੈਕਟਰੀ ਧਮਾਕਾ ਹਾਦਸੇ ਦੀ ਖੌਫ਼ਨਾਕ ਦਾਸਤਾਨ; ਰੋਂਦੇ ਪਿਤਾ ਦੇ ਬੋਲ- ਪੁੱਤ ਰੋਟੀ ਦੇਣ ਆਇਆ ਸੀ ਪਰ ਲੱਭਿਆ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8