ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦਾ ਗਲਾ ਵੱਢ ਕੇ ਕਤਲ

10/18/2019 5:40:05 PM

ਲਖਨਊ— ਰਾਜਧਾਨੀ ਲਖਨਊ ਦੇ ਖੁਰਸ਼ੀਦਬਾਗ ਇਲਾਕੇ 'ਚ ਰਹਿਣ ਵਾਲੇ ਹਿੰਦੂ ਸਮਾਜ ਪਾਰਟੀ ਰਾਸ਼ਟਰੀ ਪ੍ਰਧਾਨ ਕਮਲੇਸ਼ ਤਿਵਾੜੀ ਦੀ ਸ਼ੁੱਕਰਵਾਰ ਦੁਪਹਿਰ ਘਰ 'ਤੇ 2 ਬਦਮਾਸ਼ਾਂ ਨੇ ਚਾਕੂ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਮਠਿਆਈ ਦੇ ਡੱਬੇ 'ਚ ਚਾਕੂ ਅਤੇ ਤਮੰਚਾ ਲੈ ਕੇ ਆਏ ਸਨ। ਸਰੀਰ 'ਚ ਚਾਕੂ ਦੇ 15 ਤੋਂ ਵਧ ਵਾਰ ਹਨ। ਜ਼ਖਮੀ ਹਾਲਤ 'ਚ ਪਰਿਵਾਰ ਵਾਲਿਆਂ ਨੇ ਤਿਵਾੜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਕਤਲ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ। 

PunjabKesariਸਮਰਥਕਾਂ ਨੇ ਕੀਤਾ ਪ੍ਰਦਰਸ਼ਨ
ਡਾਕਟਰਾਂ ਅਨੁਸਾਰ ਜਦੋਂ ਉਹ ਹਸਪਤਾਲ ਲਿਆਂਦੇ ਗਏ ਸਨ ਤਾਂ ਗੰਭੀਰ ਹਾਲਤ 'ਚ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਟੀਮ ਫੋਨ ਦੀ ਡਿਟੇਲ ਦੇਖਣ ਦੇ ਨਾਲ ਹੀ ਸਰਵਿਸਲਾਂਸ ਦੀ ਮਦਦ ਨਾਲ ਦੋਸ਼ੀ ਦੀ ਤਲਾਸ਼ 'ਚ ਜੁਟ ਗਈ ਹੈ। ਦੂਜੇ ਪਾਸੇ ਕਮਲੇਸ਼ ਤਿਵਾੜੀ ਕਤਲਕਾਂਡ ਨਾਲ ਲੋਕਾਂ 'ਚ ਗੁੱਸਾ ਹੈ। ਕਮਲੇਸ਼ ਦੇ ਸਮਰਥਕ ਖੁਰਸ਼ੀਦਬਾਗ ਕਾਲੋਨੀ 'ਚ ਪ੍ਰਦਰਸ਼ਨ ਕਰ ਰਹੇ ਹਨ। ਹਾਦਸੇ ਵਾਲੀ ਜਗ੍ਹਾ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਅਤੇ ਪੀ.ਏ.ਸੀ. ਦੀ ਤਾਇਨਾਤੀ ਕੀਤੀ ਗਈ ਹੈ।

ਸੀ.ਸੀ.ਟੀ.ਵੀ. 'ਚ ਕੈਦ ਹੋਏ ਦੋਸ਼ੀ
ਕਮਲੇਸ਼ ਤਿਵਾੜੀ ਕਤਲਕਾਂਡ 'ਚ ਪੁਲਸ ਨੂੰ ਅਹਿਮ ਸੁਰਾਗ ਮਿਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਕਾਤਲ ਸੀ.ਸੀ.ਟੀ.ਵੀ. 'ਚ ਕੈਦ ਹੋਏ ਹਨ। ਸੀ.ਸੀ.ਟੀ.ਵੀ. ਦੇ ਆਧਾਰ 'ਤੇ ਦੋਸ਼ੀਆਂ ਦੀ ਤਲਾਸ਼ 'ਚ ਜੁਟੀ ਪੁਲਸ ਜਲਦ ਹੀ ਇਸ ਮਾਮਲੇ 'ਚ ਖੁਲਾਸੇ ਦਾ ਦਾਅਵਾ ਕਰ ਰਹੀ ਹੈ। ਐੱਸ.ਐੱਸ.ਪੀ. ਕਲਾਨਿਧੀ ਨੈਥਾਨੀ ਨੇ ਨਿਰਦੇਸ਼ 'ਤੇ ਪੁਲਸ ਦੀਆਂ ਕਈ ਟੀਮਾਂ ਦੋਸ਼ੀਆਂ ਦੀ ਸਰਗਰਮੀ ਨਾਲ ਤਲਾਸ਼ 'ਚ ਜੁਟ ਗਈਆਂ ਹਨ।


DIsha

Edited By DIsha