‘ਕਸ਼ਮੀਰ ’ਚ ਫਿਰ ਵਸਾਏ ਜਾਣਗੇ ਹਿੰਦੂ ਪਰਿਵਾਰ : ਦੱਤਾਤ੍ਰੇਅ ਹੋਸਬੋਲੇ’

Thursday, Apr 15, 2021 - 03:46 AM (IST)

‘ਕਸ਼ਮੀਰ ’ਚ ਫਿਰ ਵਸਾਏ ਜਾਣਗੇ ਹਿੰਦੂ ਪਰਿਵਾਰ : ਦੱਤਾਤ੍ਰੇਅ ਹੋਸਬੋਲੇ’

ਜੰਮੂ - ਰਾਸ਼ਟਰੀ ਸਵੈਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਕਾਰਿਆਵਾਹ ਦੱਤਾਤ੍ਰੇਅ ਹੋਸਬੋਲੇ ਨੇ ਬੁੱਧਵਾਰ ਨੂੰ ਉਮੀਦ ਜ਼ਾਹਿਰ ਕੀਤੀ ਹੈ ਕਿ ਭਵਿੱਖ ਵਿੱਚ ਘਾਟੀ ’ਚੋਂ ਕਸ਼ਮੀਰੀ ਪੰਡਿਤਾਂ ਦਾ ਪਲਾਇਨ ਨਹੀਂ ਹੋਵੇਗਾ ਅਤੇ ਜੋ ਉੱਥੋਂ ਚਲੇ ਗਏ ਹਨ, ਉਨ੍ਹਾਂ ਦਾ ਜਲਦੀ ਹੀ ਪੁਨਰਵਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਜੰਮੂ ਦੇ ਸੰਜੀਵਨੀ ਸ਼ਰਧਾ ਕੇਂਦਰ ਦੁਆਰਾ ਘਾਟੀ ’ਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ’ਤੇ ਆਯੋਜਿਤ 3 ਦਿਨਾ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਕਿਹਾ ਕਿ ਇਸ ਸਾਲ ਅਸੀਂ ਸੰਕਲਪ ਲਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਿੰਦੂ ਪਰਿਵਾਰਾਂ ਨੂੰ ਫਿਰ ਤੋਂ ਕਸ਼ਮੀਰ ’ਚ ਵਸਾਵਾਂਗੇ।

ਉਨ੍ਹਾਂ ਕਿਹਾ ਕਿ ਸਾਡੇ ਹਿੰਦੂ ਭਰਾਵਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ, ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਦੀ ਸਮੱਸਿਆਵਾਂ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਹਿੰਦੂ ਭਰਾ ਅਤੇ ਭੈਣਾਂ, ਜੋ ਕਈ ਸਾਲਾਂ ਤੋਂ ਕਸ਼ਮੀਰ ਵਿਚ ਰਹਿੰਦੇ ਹਨ, ਉਨ੍ਹਾਂ ਸਾਰਿਆਂ ਨੇ ਕਈ ਸੰਕਟਾਂ ਨੂੰ ਝੱਲਦੇ ਹੋਏ ਵਿਕਾਸ ਵੱਲ ਕਦਮ ਵਧਾਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News