ਹਿੰਦੀ ਨੇ ਭਾਰਤ ਨੂੰ ਗਲੋਬਲ ਪੱਧਰ ''ਤੇ ਵਿਸ਼ੇਸ਼ ਸਨਮਾਨ ਦਿਵਾਇਆ : PM ਮੋਦੀ

Wednesday, Sep 14, 2022 - 10:29 AM (IST)

ਹਿੰਦੀ ਨੇ ਭਾਰਤ ਨੂੰ ਗਲੋਬਲ ਪੱਧਰ ''ਤੇ ਵਿਸ਼ੇਸ਼ ਸਨਮਾਨ ਦਿਵਾਇਆ : PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦੀ ਨੇ ਭਾਰਤ ਨੂੰ ਗਲੋਬਲ ਪੱਧਰ 'ਤੇ ਵਿਸ਼ੇਸ਼ ਸਾਮਾਨ ਦਿਵਾਇਆ ਹੈ ਅਤੇ ਇਸ ਦੀ ਸਰਲਤਾ ਅਤੇ ਸੰਵੇਦਨਸ਼ੀਲਤਾ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਹਿੰਦੀ ਦਿਹਾੜੇ 'ਤੇ ਕੀਤੇ ਗਏ ਟਵੀਟ 'ਚ ਪੀ.ਐੱਮ. ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਦੇਸ਼ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਜ਼ਬੂਤ ਬਣਾਉਣ 'ਚ ਯੋਗਦਾਨ ਦਿੱਤਾ ਹੈ।

PunjabKesari

ਪ੍ਰਧਾਨ ਮੰਤਰੀ ਨੇ ਲਿਖਿਆ,''ਹਿੰਦੀ ਨੇ ਵਿਸ਼ਵ ਭਰ 'ਚ ਭਾਰਤ ਨੂੰ ਇਕ ਵਿਸ਼ੇਸ਼ ਸਾਮਾਨ ਦਿਵਾਇਆ ਹੈ। ਇਸ ਦੀ ਸਰਲਤਾ ਅਤੇ ਸੰਵੇਦਨਸ਼ੀਲਤਾ ਹਮੇਸ਼ਾ ਆਕਰਸ਼ਿਤ ਕਰਦੀ ਹੈ। ਹਿੰਦੀ ਦਿਹਾੜੇ 'ਤੇ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਨੂੰ ਮਜ਼ਬੂਤ ਬਣਾਉਣ 'ਚ ਆਪਣਾ ਯੋਗਦਾਨ ਦਿੱਤਾ ਹੈ।'' ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਹਾੜਾ ਮਨਾਇਆ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News