ਬਾਬਾ ਬਰਫ਼ਾਨੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
Monday, May 06, 2024 - 10:06 AM (IST)
ਜੰਮੂ- ਸ਼੍ਰੀ ਬਾਬਾ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ ਸਮੇਂ ’ਚ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਅਤੇ ਪ੍ਰਸ਼ਾਸਨ ਯਾਤਰਾ ਦੀਆਂ ਤਿਆਰੀਆਂ ’ਚ ਰੁੱਝਿਆ ਹੋਇਆ ਹੈ। ਸ਼ਰਧਾਲੂ ਵੀ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਿਚ ਲੱਗੇ ਹੋਏ ਹਨ। ਸ਼੍ਰੀ ਬਾਬਾ ਅਮਰਨਾਥ ਦੇ ਹਿਮਲਿੰਗ ਦੇ ਪੂਰੇ ਆਕਾਰ ਦੀ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਦੇਖ ਕੇ ਸ਼ਿਵ ਭਗਤ ਖੁਸ਼ ਹੋ ਰਹੇ ਹਨ ਪਰ ਅੱਜ ਅਸੀਂ ਤੁਹਾਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਬਾ ਬਰਫਾਨੀ ਦੇ ਦਰਸ਼ਨ ਕਰਵਾ ਰਹੇ ਹਾਂ। ਦਰਅਸਲ ਸਾਲ 2024 ਦੀ ਬਾਬਾ ਬਰਫਾਨੀ ਦੀ ਇਹ ਪਹਿਲੀ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਹੈ। ਇਸ ਸਾਲ ਸ਼੍ਰੀ ਅਮਰਨਾਥ ਯਾਤਰਾ 19 ਅਗਸਤ ਤੱਕ ਚੱਲੇਗੀ। ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਪਹਿਲੇ 20 ਦਿਨਾਂ ਵਿਚ 2 ਲੱਖ 38 ਹਜ਼ਾਰ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ- ਲਾੜੇ ਨੇ ਦਾਜ 'ਚ ਮੰਗੀ ਕਰੇਟਾ ਕਾਰ, ਅਧੂਰੀ ਰਹਿ ਗਈ ਡਿਮਾਂਡ ਤਾਂ ਨਹੀਂ ਲੈ ਕੇ ਆਇਆ ਬਾਰਾਤ, ਰੋਂਦੀ ਰਹੀ ਲਾੜੀ
ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਕੋਈ ਵੀ ਸ਼ਰਧਾਲੂ ਜੋ ਇਸ ਯਾਤਰਾ 'ਤੇ ਜਾਣਾ ਚਾਹੁੰਦਾ ਹੈ, ਉਹ ਅਧਿਕਾਰਤ ਵੈੱਬਸਾਈਟ https://jksasb.nic.in 'ਤੇ ਰਜਿਸਟਰ ਕਰ ਸਕਦਾ ਹੈ। ਅਮਰਨਾਥ ਯਾਤਰਾ ਜੋ ਸਾਲ ਵਿਚ ਇਕ ਵਾਰ ਹੁੰਦੀ ਹੈ, ਦੋ ਰੂਟਾਂ ਰਾਹੀਂ ਹੁੰਦੀ ਹੈ। ਪਹਿਲਾ ਰਸਤਾ ਅਨੰਤਨਾਗ ਜ਼ਿਲ੍ਹੇ ਵਿਚ ਰਵਾਇਤੀ 48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਮਾਰਗ ਰਾਹੀਂ ਹੈ ਅਤੇ ਦੂਜਾ ਰਸਤਾ ਗੰਦਰਬਲ ਜ਼ਿਲ੍ਹੇ ਵਿਚ 14 ਕਿਲੋਮੀਟਰ ਛੋਟੇ ਅਤੇ ਤੰਗ ਬਾਲਟਾਲ ਮਾਰਗ ਰਾਹੀਂ ਹੈ। ਯਾਤਰਾ ਦਾ ਆਯੋਜਨ ਜੰਮੂ ਅਤੇ ਕਸ਼ਮੀਰ ਸਰਕਾਰ ਅਤੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਸਾਂਝੇ ਸਹਿਯੋਗ ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ
ਪੌਰਾਣਿਕ ਕਥਾਵਾਂ ਮੁਤਾਬਕ ਇਸੇ ਪਵਿੱਤਰ ਗੁਫਾ ਵਿਚ ਭਗਵਾਨ ਸ਼ਿਵ ਨੇ ਦੇਵੀ ਪਾਰਵਤੀ ਨੂੰ ਜੀਵਨ ਅਤੇ ਅਨੰਤ ਕਾਲ ਦਾ ਰਾਜ਼ ਦੱਸਿਆ ਸੀ। ਨਾਲ ਹੀ ਇਸ ਨੂੰ 51 ਸ਼ਕਤੀਪੀਠਾਂ 'ਚੋਂ ਇਕ ਮੰਨਿਆ ਜਾਂਦਾ ਹੈ। ਹਰ ਸਾਲ ਇੱਥੇ ਨਿਸ਼ਚਿਤ ਸਥਾਨ 'ਤੇ ਡਿੱਗਣ ਵਾਲੇ ਪਾਣੀ ਦੀਆਂ ਬੂੰਦਾਂ ਤੋਂ ਸ਼ਿਵਲਿੰਗ ਬਣਦਾ ਹੈ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ।
ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8