ਹਿਮਾਚਲ 4 ਸਾਲ ''ਚ ਬਣੇਗਾ ਆਤਮ ਨਿਰਭਰ, 10 ਸਾਲ ''ਚ ਹੋਵੇਗਾ ਦੇਸ਼ ਦਾ ਸਭ ਤੋਂ ਅਮੀਰ ਸੂਬਾ: CM ਸੁੱਖੂ
Saturday, Sep 23, 2023 - 05:36 PM (IST)

ਸ਼ਿਮਲਾ- ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਪੱਖੋਂ ਅੱਗੇ ਲਿਜਾਣ ਲਈ ਕੀਤੇ ਜਾ ਰਹੇ ਕੰਮ 2 ਸਾਲਾਂ 'ਚ ਜ਼ਮੀਨੀ ਪੱਧਰ ’ਤੇ ਨਜ਼ਰ ਆਉਣ ਲੱਗ ਜਾਣਗੇ। ਇਸ ਦੇ ਨਾਲ ਅਗਲੇ 4 ਸਾਲਾਂ 'ਚ ਹਿਮਾਚਲ ਆਤਮ ਨਿਰਭਰ ਬਣ ਜਾਵੇਗਾ ਅਤੇ 10 ਸਾਲਾਂ 'ਚ ਇਹ ਸੂਬਾ ਦੇਸ਼ ਦੇ ਸਭ ਤੋਂ ਅਮੀਰ ਸੂਬਿਆਂ 'ਚ ਸ਼ਾਮਲ ਹੋ ਜਾਵੇਗਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਇਕ ਜੀਤ ਰਾਮ ਕਟਵਾਲ ਵੱਲੋਂ ਨਿਯਮ-130 ਤਹਿਤ ਲਿਆਂਦੇ ਮਤੇ ਦੇ ਜਵਾਬ 'ਚ ਸ਼ੁੱਕਰਵਾਰ ਨੂੰ ਸਦਨ 'ਚ ਇਹ ਗੱਲ ਆਖੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਲਰ ਪਾਵਰ ਪਲਾਂਟ ਲਗਾਉਣ ਦੀ ਪਾਲਿਸੀ ਲੈ ਕੇ ਆਈ ਹੈ। ਇਸ 'ਚ ਨੌਜਵਾਨ ਆਪਣੇ ਘਰਾਂ ਵਿਚ ਸੋਲਰ ਪਲਾਂਟ ਲਗਾ ਕੇ ਪੈਸੇ ਕਮਾ ਸਕਣਗੇ।
ਇਹ ਵੀ ਪੜ੍ਹੋ- ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਾਸੀਆਂ ਨੂੰ ਸਹੀ ਬਿਜਲੀ ਮੁਹੱਈਆ ਹੋਵੇ, ਇਸ ਦੀ ਵਿਵਸਥਾ ਸਰਕਾਰ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਕੁਆਲਿਟੀ ਸਹੀ ਨਾ ਹੋਣ ਤੋਂ ਬੱਚਿਆਂ ਦੀਆਂ ਅੱਖਾਂ 'ਤੇ ਗਲਤ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਅ ਵੋਲਟੇਜ਼ ਸਮੱਸਿਆ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਘਰਾਂ ਉੱਪਰੋਂ ਲੰਘਣ ਵਾਲੀਆਂ ਲਾਈਨਾਂ ਨੂੰ ਬਦਲਣ ਲਈ ਕੋਈ ਵੀ ਵਿਵਸਥਾ ਨਹੀਂ ਹੈ। ਜੇਕਰ ਕਿਸੇ ਨੇ ਬਿਜਲੀ ਦੀ ਲਾਈਨ ਜਾਂ ਖੰਭਾ ਬਦਲਵਾਉਣਾ ਹੈ ਤਾਂ ਇਸ ਦੀ ਲਾਗਤ ਸਬੰਧਤ ਵਿਅਕਤੀ ਨੂੰ ਦੇਣੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਕਤੂਬਰ ਤੋਂ ਮਾਰਚ ਤੱਕ 6 ਤੋਂ 7 ਰੁਪਏ ਪ੍ਰਤੀ ਯੂਨਿਟ ਬਿਜਲੀ ਬਾਹਰੀ ਸੂਬਿਆਂ ਤੋਂ ਖਰੀਦਦੀ ਹੈ, ਜਦਕਿ ਸਰਕਾਰ 125 ਯੂਨਿਟ ਬਿਜਲੀ ਲੋਕਾਂ ਨੂੰ ਮੁਫ਼ਤ ਵੀ ਦੇ ਰਹੀ ਹੈ।
ਇਹ ਵੀ ਪੜ੍ਹੋ- ਭਾਰਤ ਸਰਕਾਰ ਆਸਾਨ, ਭਾਰਤੀ ਭਾਸ਼ਾਵਾਂ 'ਚ ਕਾਨੂੰਨ ਬਣਾਉਣ ਲਈ ਕਰ ਰਹੀ ਕੋਸ਼ਿਸ਼ਾਂ: PM ਮੋਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।