ਪਟੜੀ ’ਤੇ ਪਰਤ ਰਿਹੈ ਸੈਰ-ਸਪਾਟਾ ਕਾਰੋਬਾਰ, ਦੋ ਦਿਨ ’ਚ 10 ਹਜ਼ਾਰ ਸੈਲਾਨੀ ਪਹੁੰਚੇ ਹਿਮਾਚਲ

Thursday, Jun 17, 2021 - 06:32 PM (IST)

ਪਟੜੀ ’ਤੇ ਪਰਤ ਰਿਹੈ ਸੈਰ-ਸਪਾਟਾ ਕਾਰੋਬਾਰ, ਦੋ ਦਿਨ ’ਚ 10 ਹਜ਼ਾਰ ਸੈਲਾਨੀ ਪਹੁੰਚੇ ਹਿਮਾਚਲ

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟਾ ਕਾਰੋਬਾਰ ਫਿਰ ਤੋਂ ਪਟੜੀ ’ਤੇ ਪਰਤਦਾ ਨਜ਼ਰ ਆ ਰਿਹਾ ਹੈ। ਪਿਛਲੇ ਦੋ ਦਿਨਾਂ ਵਿਚ ਹੀ ਪ੍ਰਦੇਸ਼ ’ਚ 10 ਹਜ਼ਾਰ ਸੈਲਾਨੀ ਪਹੁੰਚੇ ਹਨ। ਪ੍ਰਦੇਸ਼ ਵਿਚ ਕੋਰੋਨਾ ਕਰਫਿਊ ਵਿਚ ਰਿਆਇਤ ਅਤੇ ਆਰ. ਟੀ. ਪੀ. ਸੀ. ਆਰ. ਦੀ ਨੈਗੇਟਿਵ ਰਿਪੋਰਟ ਲਿਆਉਣ ਦੀ ਜ਼ਰੂਰਤ ਖਤਮ ਕਰਨ ਤੋਂ ਬਾਅਦ ਸੈਲਾਨੀਆਂ ਦਾ ਆਉਣਾ ਜਾਰੀ ਹੈ। ਪਿਛਲੇ ਦੋ ਦਿਨ ਤੋਂ 17,836 ਲੋਕਾਂ ਨੇ ਪ੍ਰਦੇਸ਼ ’ਚ ਐਂਟਰੀ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ਵਿਚੋਂ 10 ਹਜ਼ਾਰ ਸੈਲਾਨੀ ਹਿਮਾਚਲ ਪਹੁੰਚੇ ਹਨ ਅਤੇ 3,131 ਅਰਜ਼ੀਆਂ ਪੈਂਡਿੰਗ ਹਨ, ਬਾਕੀ ਰੱਦ ਕੀਤੀਆਂ ਗਈਆਂ ਹਨ। ਐਂਟਰੀ ਪੁਆਇੰਟ ’ਤੇ ਚੈਕਿੰਗ ਤੋਂ ਬਾਅਦ ਹੀ ਸੈਲਾਨੀਆਂ ਦੀ ਪ੍ਰਦੇਸ਼ ’ਚ ਐਂਟਰੀ ਹੋ ਰਹੀ ਹੈ।

ਦੱਸੇ ਦੇਈਏ ਕਿ ਮੈਦਾਨੀ ਇਲਾਕਿਆਂ ਵਿਚ ਗਰਮੀ ਪੈਣ ਕਾਰਨ ਲਗਾਤਾਰ ਸੈਲਾਨੀ ਸ਼ਿਮਲਾ, ਮਨਾਲੀ, ਚੰਬਾ, ਡਲਹੌਜੀ ਸਮੇਤ ਤਮਾਮ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਪਹੁੰਚ ਰਹੇ ਹਨ। ਸੈਲਾਨੀਆਂ ਦੀ ਗਿਣਤੀ ਵੱਧਣ ਨਾਲ ਸੈਰ-ਸਪਾਟਾ ਕਾਰੋਬਾਰੀਆਂ ਦੇ ਚਿਹਰੇ ਖਿੜ ਗਏ ਹਨ। ਕੋਰੋਨਾ ਆਫ਼ਤ ਤੋਂ ਇਹ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਸਨ ਪਰ ਹੁਣ ਫਿਰ ਤੋਂ ਕਾਰੋਬਾਰ ਪਟੜੀ ’ਤੇ ਪਰਤਣ ਦੀ ਉਮੀਦ ਹੈ।


author

Tanu

Content Editor

Related News