ਹਿਮਾਚਲ 'ਚ ਕੁਦਰਤੀ ਆਫ਼ਤ, ਪੁਲਸ ਨੇ ਐਡਵਾਇਜ਼ਰੀ ਜਾਰੀ ਕਰ ਲੋਕਾਂ ਨੂੰ ਕਿਹਾ- ਘਰਾਂ ਦੇ ਅੰਦਰ ਰਹੋ
Monday, Aug 14, 2023 - 03:42 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹੁਣ ਤੱਕ 29 ਲੋਕਾਂ ਦੀ ਜਾਨ ਚੱਲੀ ਗਈ ਹੈ। ਸ਼ਿਮਲਾ 'ਚ ਜ਼ਮੀਨ ਖਿਸਕਣ ਦੀ ਲਪੇਟ 'ਚ ਸ਼ਿਵ ਮੰਦਰ ਆ ਗਿਆ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਅਤੇ ਪ੍ਰਸ਼ਾਸਨ ਵਲੋਂ ਰੈਸਕਿਊ ਅਭਿਆਨ ਚਲਾਇਆ ਜਾ ਰਿਹਾ ਹੈ। ਉੱਥੇ ਹੀ ਸੋਲਨ ਵਿਚ ਬੱਦਲ ਫਟਣ ਨਾਲ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਸੋਲਨ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਬੱਦਲ ਫਟਣ ਨਾਲ ਦੋ ਮਕਾਨ ਵਹਿ ਗਏ।
ਇਹ ਵੀ ਪੜ੍ਹੋ- ਹਿਮਾਚਲ 'ਚ ਆਸਮਾਨ ਤੋਂ ਵਰ੍ਹ ਰਹੀ ਆਫ਼ਤ, ਬੱਦਲ ਫਟਣ ਨਾਲ 7 ਲੋਕਾਂ ਦੀ ਮੌਤ
ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਪੁਲਸ ਨੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਪੁਲਸ ਮੁਤਾਬਕ ਮੌਸਮ ਲਗਾਤਾਰ ਬੇਹੱਦ ਖਰਾਬ ਬਣਿਆ ਹੋਇਆ ਹੈ। ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਮੋਹਲੇਧਾਰ ਮੀਂਹ ਪੈ ਰਿਹਾ ਹੈ। ਨਦੀਆਂ-ਨਾਲੇ ਉਫ਼ਾਨ 'ਤੇ ਹਨ। ਕਈ ਥਾਵਾਂ 'ਤੇ ਬੱਦਲ ਫਟੇ ਹਨ। ਥਾਂ-ਥਾਂ ਸੜਕਾਂ ਟੁੱਟੀਆਂ ਹੋਈਆਂ ਹਨ। ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਯਾਤਰਾ ਕਰੋ। ਘਰਾਂ ਦੇ ਅੰਦਰ ਰਹੋ, ਸੁਰੱਖਿਅਤ ਰਹੋ।
ਇਹ ਵੀ ਪੜ੍ਹੋ- ਸ਼ਿਮਲਾ 'ਚ ਵੱਡਾ ਹਾਦਸਾ, ਡਿੱਗਿਆ ਸ਼ਿਵ ਮੰਦਰ, 9 ਲੋਕਾਂ ਦੀ ਦਰਦਨਾਕ ਮੌਤ
ਦੱਸ ਦੇਈਏ ਕਿ ਪਹਾੜੀ ਸੂਬਿਆਂ 'ਚ ਕੁਦਰਤ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਆਸਮਾਨ ਤੋਂ ਆਫ਼ਤ ਵਰ੍ਹ ਰਹੀ ਹੈ। ਦੋਹਾਂ ਪਹਾੜੀ ਸੂਬਿਆਂ ਵਿਚ ਕੁਦਰਤ ਦਾ ਕਹਿਰ ਟੁੱਟਿਆ ਹੈ। ਮੋਹਲੇਧਾਰ ਮੀਂਹ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਦੋਹਾਂ ਸੂਬਿਆਂ ਵਿਚ ਅਲਰਟ ਹੈ। ਜਿੱਥੇ ਮੰਡੀ ਵਿਚ ਬਿਆਸ ਨਦੀ ਉਫਾਨ 'ਤੇ ਹੈ, ਉੱਥੇ ਹੀ ਪੌੜੀ ਗੜਵਾਲ ਵਿਚ ਅਲਖਨੰਦਾ ਦੀਆਂ ਲਹਿਰਾਂ ਡਰਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8