ਬਜ਼ੁਰਗ ਔਰਤ ਰੋਜ਼ਾਨਾ ਘਰ ਦੀ ਖਿੜਕੀ 'ਤੇ ਚਿਪਕਾਉਂਦੀ ਹੈ ਕਾਗਜ਼, ਇਹ ਹੈ ਵਜ੍ਹਾ

10/14/2018 1:27:48 PM

ਧਰਮਸ਼ਾਲਾ (ਏਜੰਸੀ)— 87 ਸਾਲਾ ਕੌਸ਼ੱਲਿਆ ਦੇਵੀ ਦੇਸ਼ ਦੀ ਸਭ ਤੋਂ ਇਕੱਲੀ ਬਜ਼ੁਰਗ ਔਰਤ ਹੋ ਸਕਦੀ ਹੈ। ਹਰ ਦਿਨ ਸ਼ਾਮ ਢਲਦੇ ਹੀ ਉਹ ਇਕ ਖਾਲੀ ਕਾਗਜ਼ ਨੂੰ ਆਪਣੇ ਕਮਜ਼ੋਰ ਹੱਥਾਂ ਨਾਲ ਮੋੜ ਕੇ ਆਪਣੀ ਘਰ ਦੀ ਖਿੜਕੀ 'ਤੇ ਚਿਪਕਾਉਂਦੀ ਹੈ। ਸਵੇਰ ਹੁੰਦੇ ਹੀ ਸਭ ਤੋਂ ਪਹਿਲਾਂ ਉਹ ਇਸ ਕਾਗਜ਼ ਨੂੰ ਖਿੜਕੀ ਤੋਂ ਹਟਾਉਂਦੀ ਹੈ, ਤਾਂ ਜਾ ਕੇ ਉਸ ਦੇ ਗੁਆਂਢੀਆਂ ਨੂੰ ਚੈਨ ਦਾ ਸਾਹ ਆਉਂਦਾ ਹੈ ਕਿ ਸਭ ਕੁਝ ਠੀਕ ਹੈ। 

ਆਓ ਜਾਣਦੇ ਹਾਂ ਕੌਸ਼ਲਿਆ ਇੰਝ ਕਿਉਂ ਕਰਦੀ ਹੈ—
ਕੌਸ਼ੱਲਿਆ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਸ਼ਾਹਪੁਰ ਕਸਬੇ ਤੋਂ ਕਰੀਬ 20 ਕਿਲੋਮੀਟਰ ਦੂਰ ਜਲਾਦੀ ਪਿੰਡ ਵਿਚ ਰਹਿੰਦੀ ਹੈ। ਇਹ ਪਿੰਡ ਹਿਮਾਲਿਆ ਦੀਆਂ ਹੇਠਲੀਆਂ ਪਹਾੜੀਆਂ 'ਤੇ 600 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਕੌਸ਼ੱਲਿਆ ਨੂੰ ਇੱਥੇ ਦਿਨ ਬਿਤਾਉਣ ਵਿਚ ਦੁੱਗਣੀ ਮੁਸ਼ਕਲ ਹੁੰਦੀ ਹੈ। ਇਕ ਤਾਂ ਉਹ ਵਿਧਵਾ ਹੈ ਅਤੇ ਦੂਜਾ ਉਹ ਇਕੱਲੀ ਹੀ ਇੱਥੇ ਰਹਿੰਦੀ ਹੈ, ਇਸ ਲਈ ਖਿੜਕੀ 'ਤੇ ਕਾਗਜ਼ ਚਿਪਕਾ ਕੇ ਆਪਣੇ ਜ਼ਿੰਦਾ ਹੋਣ ਦਾ ਸੰਕੇਤ ਦਿੰਦੀ ਹੈ। ਕੌਸ਼ੱਲਿਆ ਦੇ ਗੁਆਂਢ 'ਚ ਰਹਿਣ ਵਾਲੇ ਦਰਸ਼ਨ ਸਿੰਘ ਦੱਸਦੇ ਹਨ ਕਿ ਜਦੋਂ ਉਹ ਸਵੇਰੇ ਉਠ ਕੇ ਖਿੜਕੀ ਤੋਂ ਕਾਗਜ਼ ਹਟਾਉਂਦੀ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਠੀਕ ਹੈ। ਬਜ਼ੁਰਗ ਕੌਸ਼ੱਲਿਆ ਵਲੋਂ ਖਿੜਕੀ 'ਤੇ ਕਾਗਜ਼ ਚਿਪਕਾ ਕੇ ਆਪਣੇ ਠੀਕ ਹੋਣ ਦਾ ਸੰਕੇਤ ਦੇਣ ਦਾ ਕੰਮ ਉਦੋਂ ਤੋਂ ਸ਼ੁਰੂ ਹੋਇਆ, ਜਿਸ ਦਿਨ ਉਹ ਬਹੁਤ ਬੀਮਾਰ ਪੈ ਗਈ ਸੀ। ਉਸ ਦਿਨ ਮੌਕੇ 'ਤੇ ਇਕ ਗੁਆਂਢੀ ਉਸ ਕੋਲ ਆਇਆ ਅਤੇ ਉਸ ਦੀ ਸਿਹਤ ਬਾਰੇ ਪੁੱਛਿਆ।

 

PunjabKesari

 

ਦਰਅਸਲ 8 ਸਾਲ ਪਹਿਲਾਂ ਕੌਸ਼ੱਲਿਆ ਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਕਾਰਨ ਉਨ੍ਹਾਂ ਦਾ 47 ਸਾਲਾ ਪੁੱਤਰ ਬੁੱਧੀ ਸਿੰਘ 3 ਸਾਲ ਬਾਅਦ ਘਰ ਛੱਡ ਕੇ ਚਲਾ ਗਿਆ ਸੀ, ਜੋ ਹੁਣ ਤਕ ਨਹੀਂ ਪਰਤਿਆ। ਆਪਣੀ ਲੜਖੜਾਉਂਦੀ ਆਵਾਜ਼ ਵਿਚ ਕੌਸ਼ੱਲਿਆ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਲਈ ਬਹੁਤ ਚਿੰਤਾ ਵਿਚ ਹਾਂ। ਉਸ ਦੇ ਬਾਰੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਦੀ ਰਹਿੰਦੀ ਹਾਂ, ਉਸ ਦੇ ਗੁਆਂਢੀ ਹੀ ਉਸ ਦੇ ਮਦਦਗਾਰ ਹਨ। ਕੌਸ਼ੱਲਿਆ ਦੁਨੀਆ ਤੋਂ ਬਿਲਕੁੱਲ ਇਕੱਲੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਹੈ ਪਰ ਹਰ ਸਵੇਰ ਨੂੰ ਖਿੜਕੀ 'ਤੇ ਕਾਗਜ਼ ਚਿਪਕਾ ਕੇ ਉਹ ਆਪਣੇ ਠੀਕ ਹੋਣ ਦਾ ਸੰਕੇਤ ਦਿੰਦੀ ਹੈ।


Related News