ਹੱਸਦੇ-ਖੇਡਦੇ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ
Saturday, Sep 30, 2023 - 10:39 AM (IST)
ਊਨਾ- ਹੱਸਦੇ-ਖੇਡਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੋ ਮਾਸੂਮ ਬੱਚਿਆਂ ਦੀ ਮਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਅਰਨਿਆਲਾ ਪਿੰਡ 'ਚ ਇਕ ਪਰਿਵਾਰ ਟੁੱਟ ਕੇ ਬਿਖਰ ਗਿਆ। ਬੱਚਿਆਂ ਦੀ ਮਾਂ ਬੀਮਾਰ ਹੋ ਗਈ। ਇਸ ਸਾਲ ਮਈ ਮਹੀਨੇ ਵਿਚ ਪੀ. ਜੀ. ਆਈ. 'ਚ ਉਸ ਨੂੰ ਟੀਬੀ ਦੀ ਬੀਮਾਰੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਹੋਇਆ ਪਰ ਸ਼ੁੱਕਰਵਾਰ 29 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਦੇਵਭੂਮੀ ਫਾਊਂਡੇਸ਼ਨ ਦੀ ਮਦਦ ਨਾਲ ਔਰਤ ਨੂੰ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
ਹੁਣ ਰਿਸ਼ਤੇਦਾਰਾਂ 'ਤੇ ਬੱਚਿਆਂ ਦੀ ਜ਼ਿੰਮੇਵਾਰੀ
ਬੱਚਿਆ ਦਾ ਪਿਤਾ ਵਿਦੇਸ਼ 'ਚ ਵਰਕਰ ਹੈ ਅਤੇ ਉਸ ਦਾ ਕੰਮਕਾਜ ਵੀ ਮੰਦਾ ਚੱਲ ਰਿਹਾ ਹੈ। ਕੁਝ ਦਿਨਾਂ ਦੀ ਛੁੱਟੀ 'ਤੇ ਵਿਦੇਸ਼ ਤੋਂ ਘਰ ਆ ਕੇ ਪਤਨੀ ਦਾ ਇਲਾਜ ਕਰਵਾਇਆ ਪਰ ਗੱਲ ਨਹੀਂ ਬਣੀ। ਪਰਿਵਾਰ ਦੀ ਜਮ੍ਹਾਂ ਪੂੰਜੀ ਇਲਾਜ ਵਿਚ ਲੱਗ ਗਈ। ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਇਲਾਜ ਕਰਵਾਇਆ ਪਰ ਪੂਰਾ ਇਲਾਜ ਨਹੀਂ ਹੋ ਸਕਿਆ। ਆਪਣੀ ਮਾਂ ਦੀ ਹਾਲਤ ਨੂੰ ਵੇਖ ਕੇ ਬੱਚੇ ਵਿਲਕਦੇ ਰਹੇ ਤਾਂ ਬੱਚਿਆਂ ਲਈ ਕੁਝ ਨਾ ਕਰ ਸਕਣ ਕਾਰਨ ਮਾਂ ਵੀ ਵਿਲਕਦੀ ਰਹੀ। ਮਾਂ ਦੀ ਮੌਤ ਮਗਰੋਂ ਹੁਣ ਰਿਸ਼ਤੇਦਾਰਾਂ 'ਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਆ ਪਹੁੰਚੀ ਹੈ।
ਇਹ ਵੀ ਪੜ੍ਹੋ- ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ
ਹੱਸਦਾ-ਖੇਡਦਾ ਪਰਿਵਾਰ, ਮਾਂ ਬੀਮਾਰ ਹੋ ਗਈ
ਦਰਅਸਲ ਅਰਨਿਆਲਾ ਦੀ ਰਹਿਣ ਵਾਲੀ ਜਸਵਿੰਦਰ ਕੌਰ ਕੁਝ ਸਮਾਂ ਪਹਿਲਾਂ ਤੱਕ ਆਪਣੇ ਪਤੀ, ਧੀ ਅਤੇ ਪੁੱਤਰ ਨਾਲ ਸੁਖੀ ਵਸ ਰਹੀ ਸੀ। ਜਸਵਿੰਦਰ ਪੂਰੀ ਤਰ੍ਹਾਂ ਤੰਦਰੁਸਤ ਸੀ। ਜਦੋਂ ਉਸ ਦੇ ਪਤੀ ਦੇਸਰਾਜ ਨੀਰੂ ਨੇ ਵਿਦੇਸ਼ ਵਿਚ ਪੈਸੇ ਕਮਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਜਸਵਿੰਦਰ ਨੇ ਆਪਣੇ ਗਹਿਣੇ ਵੇਚ ਕੇ ਵਿਦੇਸ਼ ਭੇਜ ਦਿੱਤਾ। ਬੱਚੇ ਵੀ ਚੰਗੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਰਹੇ। ਇਸ ਦੌਰਾਨ ਜਸਵਿੰਦਰ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਸਵਿੰਦਰ ਦਾ ਇਲਾਜ ਸ਼ੁਰੂ ਹੋਇਆ ਤਾਂ ਹਾਲਤ ਵਿਗੜਨ 'ਤੇ ਪੀ. ਜੀ. ਆਈ. ਚੰਡੀਗੜ੍ਹ ਦਾ ਰੁਖ਼ ਕੀਤਾ। ਉਸ ਦੇ ਮੈਡੀਕਲ ਟੈਸਟਾਂ 'ਚ ਉਸ ਨੂੰ ਟੀਬੀ ਨਿਕਲਿਆ। ਮੈਡੀਕਲ ਸਹੂਲਤਾਂ ਮਿਲਣ ਵਿਚ ਲੰਮੀਆਂ ਪੈਂਦੀਆਂ ਤਾਰੀਖ਼ਾਂ ਦਰਮਿਆਨ ਜਸਵਿੰਦਰ ਦੀ ਹਾਲਤ ਹੋਰ ਖਰਾਬ ਹੋ ਗਈ।
ਇਹ ਵੀ ਪੜ੍ਹੋ- ਜੀਵਨ ਸਾਥੀ ਨੂੰ ਬੱਚੇ ਦੇ ਪਿਆਰ ਤੋਂ ਵਾਂਝੇ ਕਰਨਾ ਜ਼ੁਲਮ ਦੇ ਬਰਾਬਰ: ਹਾਈ ਕੋਰਟ
ਲੱਖਾਂ ਰੁਪਏ ਖਰਚੇ, ਪਰਿਵਾਰ ਡੁੱਬਿਆ ਕਰਜ਼ੇ 'ਚ
ਅਜਿਹੀ ਹਾਲਤ 'ਚ ਉਸ ਨੂੰ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਦਾਖ਼ਲ ਕਰਨ ਤੋਂ ਪਹਿਲਾਂ ਹੀ ਲੱਖਾਂ ਰੁਪਏ ਜਮ੍ਹਾਂ ਕਰਵਾਏ ਗਏ। ਇਸ ਤੋਂ ਬਾਅਦ ਕਾਫੀ ਇਲਾਜ ਹੋਇਆ ਅਤੇ ਪਰਿਵਾਰ ਬਿਲਕੁਲ ਖਾਲੀ ਹੋ ਗਿਆ। ਕਰਜ਼ੇ 'ਚ ਡੁੱਬੇ ਪਰਿਵਾਰ ਨੂੰ ਜਸਵਿੰਦਰ ਨੂੰ ਵਾਪਸ ਲਿਆਉਣਾ ਪਿਆ। ਇਸ ਲੰਮੇ ਇਲਾਜ ਦੌਰਾਨ ਜਸਵਿੰਦਰ ਦੇ ਪਤੀ ਨੀਰੂ ਨੇ ਇਕ ਮਹੀਨੇ ਦੀ ਛੁੱਟੀ ਲੈ ਲਈ ਪਰ ਆਮਦਨ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਅਤੇ ਪਰਿਵਾਰ ਕਰਜ਼ੇ 'ਚ ਡੁੱਬੇ ਹੋਣ ਕਾਰਨ ਉਸ ਨੂੰ ਵਾਪਸ ਮੁੜਨਾ ਪਿਆ। ਇਸ ਪਰਿਵਾਰ ਕੋਲ ਇਲਾਜ ਲਈ ਪੈਸੇ ਵੀ ਨਹੀਂ ਬਚੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8