ਹੌਂਸਲੇ ਅੱਗੇ ਔਕੜਾਂ ਨੇ ਟੇਕੇ ਗੋਡੇ; ਪੜ੍ਹੋ ਮਹਿਲਾ ਟਰੱਕ ਡਰਾਈਵਰ ਦੀ ਦਰਦ ਭਰੀ ਕਹਾਣੀ
Saturday, Apr 16, 2022 - 03:29 PM (IST)
ਸੋਲਨ- ਜ਼ਿੰਦਗੀ ’ਚ ਜਿੰਨਾ ਮਰਜ਼ੀ ਮੁਸ਼ਕਲ ਸਮਾਂ ਆਏ ਪਰ ਸਾਨੂੰ ਹਿੰਮਤ ਨਹੀਂ ਹਾਰ ਨਹੀਂ ਮੰਨਣੀ ਚਾਹੀਦੀ। ਕੁਝ ਅਜਿਹੀ ਹੀ ਮਿਸਾਲ ਬਣੀ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਰਹਿਣ ਵਾਲੀ ਨੀਲ ਕਮਲ। ਨੀਲ ਕਮਲ ਹੋਰਨਾਂ ਔਰਤਾਂ ਲਈ ਇਕ ਮਿਸਾਲ ਹੈ। ਸੜਕ ਹਾਦਸੇ ’ਚ ਪਤੀ ਦੀ ਮੌਤ ਮਗਰੋਂ ਨੀਲ ਕਮਲ ਟੁੱਟ ਚੁੱਕੀ ਸੀ ਪਰ ਉਸ ਨੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ। ਅੱਜ ਆਪਣੇ ਹੌਂਸਲੇ ਨਾਲ ਖ਼ੁਦ ਟਰੱਕ ਦਾ ਸਟੀਅਰਿੰਗ ਸੰਭਾਲ ਰਹੀ ਹੈ। ਪਤੀ ਦਾ ਸਾਥ ਛੁੱਟਣ ਤੋਂ ਬਾਅਦ ਨੀਲ ਨੇ ਨਾ ਸਿਰਫ ਪਰਿਵਾਰ ਨੂੰ ਸੰਭਾਲਿਆ ਸਗੋਂ ਟਰੱਕ ਡਰਾਈਵਰ ਬਣ ਕੇ ਲੀਕ ਤੋਂ ਹਟ ਕੇ ਇਕ ਵੱਖਰਾ ਉਦਾਹਰਣ ਵੀ ਪੇਸ਼ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਅਰਕੀ ਤਹਿਸੀਲ ਦੇ ਬਾਗੀ ਪਿੰਡ ਦੀ ਰਹਿਣ ਵਾਲੀ 36 ਸਾਲਾ ਨੀਲ ਕਮਲ ਹਿਮਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਹੈ।
ਇਹ ਵੀ ਪੜ੍ਹੋ: ਹੌਂਸਲੇ ਅੱਗੇ ਔਕੜਾਂ ਨੇ ਟੇਕੇ ਗੋਡੇ; ਪੜ੍ਹੋ ਮਹਿਲਾ ਟਰੱਕ ਡਰਾਈਵਰ ਦੀ ਦਰਦ ਭਰੀ ਕਹਾਣੀ
ਨੀਲ ਦੇ ਸੰਘਰਸ਼ ਦੀ ਕਹਾਣੀ ਕਿਸੇ ਨਾਇਕ ਤੋਂ ਘੱਟ ਨਹੀਂ ਹੈ। ਉਹ ਟਰੱਕ ਚਲਾ ਰਹੀ ਹੈ ਅਤੇ ਦੇਸ਼ ਦੇ ਕਈ ਸੂਬਿਆਂ ਤੱਕ ਸੀਮੈਂਟ ਪਹੁੰਚਾਉਂਦੀ ਹੈ। ਨੀਲ ਕਮਲ ਨੇ ਦੱਸਿਆ ਕਿ ਉਸ ਦੇ ਪਤੀ ਟਰਾਂਸਪੋਰਟਰ ਸਨ। ਉਨ੍ਹਾਂ ਦੇ ਆਪਣੇ ਦੋ ਟਰੱਕ ਹਨ ਪਰ ਪਤੀ ਦੀ ਮੌਤ ਮਗਰੋਂ ਪਰਿਵਾਰ ’ਤੇ ਆਰਥਿਕ ਸੰਕਟ ਆ ਗਿਆ। ਜਦੋਂ ਪਤੀ ਦੀ ਮੌਤ ਹੋਈ ਸੀ ਤਾਂ ਉਸ ਕੋਲ 5 ਸਾਲ ਦਾ ਪੁੱਤਰ ਨਿਖਿਲ ਸੀ। ਪੁੱਤਰ ਦਾ ਪਾਲਣ-ਪੋਸ਼ਣ ਅਤੇ ਪਰਿਵਾਰ ਨੂੰ ਸੰਭਾਲਣ ਤੋਂ ਪਹਿਲਾਂ ਖ਼ੁਦ ਨੂੰ ਸੰਭਾਲਣਾ ਜ਼ਰੂਰੀ ਸੀ। ਉਸ ਬੁਰੇ ਦੌਰ ਨੂੰ ਚੁਣੌਤੀ ਵਾਂਗ ਲੈਂਦੇ ਹੋਏ ਉਸ ਨੇ ਹਾਲਾਤ ਨਾਲ ਸੰਘਰਸ਼ ਕਰਨਾ ਤੈਅ ਕਰ ਲਿਆ।
ਇਹ ਵੀ ਪੜ੍ਹੋ: CM ਕੇਜਰੀਵਾਲ ਨੂੰ ਮਿਲਣ ਦਾ ਜਨੂੰਨ, 1600 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨ ਪੁੱਜਾ ਦਿੱਲੀ
ਨੀਲ ਛੋਟੀ ਗੱਡੀ ਚਲਾ ਲੈਂਦੀ ਸੀ ਪਰ ਟਰੱਕ ਚਲਾਉਣ ਦਾ ਅਨੁਭਵ ਨਹੀਂ ਸੀ। ਪਛਾਣ ਦੇ ਵਿਅਕਤੀ ਤੋਂ ਟਰੱਕ ਚਲਾਉਣਾ ਸਿੱਖਿਆ ਅਤੇ ਕੁਝ ਹੀ ਮਹੀਨੇ ’ਚ ਉਹ ਪੇਸ਼ੇਵਰ ਟਰੱਕ ਡਰਾਈਵਰ ਬਣ ਗਈ। ਮਿਹਨਤ ਰੰਗ ਲਿਆਈ ਅਤੇ ਕੁਝ ਹੀ ਸਾਲ ਬਾਅਦ ਦੂਜਾ ਟਰੱਕ ਖਰੀਦ ਲਿਆ। ਨੀਲ ਕਮਲ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਦਾ ਪੇਸ਼ਾ ਔਰਤਾਂ ਲਈ ਇੰਨਾ ਆਸਾਨ ਨਹੀਂ ਹੈ। ਆਮ ਤੌਰ ’ਤੇ ਲੋਕ ਟਰੱਕ ਡਰਾਈਵਰ ਨੂੰ ਸਨਮਾਨ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਦੇ। ਰਾਤ ਨੂੰ ਅਕਸਰ ਸ਼ਰਾਬੀ ਉਲਝ ਜਾਂਦੇ ਹਨ ਪਰ ਮੈਂ ਇਨ੍ਹਾਂ ਸਭ ਦੀ ਪਰਵਾਹ ਨਹੀਂ ਕੀਤੀ। ਨੀਲ ਦਾ ਕਹਿਣਾ ਹੈ ਕਿ ਹੁਣ ਕਾਫੀ ਕੁੜੀਆਂ ਵਾਹਨ ਚਲਾ ਰਹੀਆਂ ਹਨ। ਹਾਲਾਂਕਿ ਪੇਸ਼ੇਵਰ ਡਰਾਈਵਰ ਬਣਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ: 200 ਕਿਲੋਮੀਟਰ ਦੌੜ ਕੇ ਲਖਨਊ ਪਹੁੰਚੀ ਨੰਨ੍ਹੀ ਐਥਲੀਟ ਕਾਲਜ ਨੂੰ CM ਯੋਗੀ ਨੇ ਕੀਤਾ ਸਨਮਾਨਤ, ਦਿੱਤੇ ਖ਼ਾਸ ਤੋਹਫ਼ੇ