ਹਿਮਾਚਲ ''ਚ ਕੋਰੋਨਾ ਇਨਫੈਕਸ਼ਨ ਨਾਲ 11ਵੀਂ ਮੌਤ, ਪੀੜਤ ਮਰੀਜ਼ਾਂ ਦੀ ਗਿਣਤੀ 1,725 ਹੋਈ

07/24/2020 2:56:52 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਜਵਾਲਾਮੁਖੀ ਵਾਸੀ ਕੋਰੋਨਾ ਪਾਜ਼ੇਟਿਵ 52 ਸਾਲਾ ਵਿਅਕਤੀ ਦੀ ਵੀਰਵਾਰ ਦੇਰ ਰਾਤ ਮੌਤ ਹੋਣ ਤੋਂ ਬਾਅਦ ਸੂਬੇ 'ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਸੂਬੇ 'ਚ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 109 ਮਾਮਲੇ ਆਉਣ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 1,725 ਹੋ ਗਈ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ 23 ਜੁਲਾਈ ਨੂੰ ਟਾਂਡਾ ਮੈਡੀਕਲ ਕਾਲਜ 'ਚ ਦਾਖਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦਾ ਕਿਸੇ ਹੋਰ ਬੀਮਾਰੀ ਨੂੰ ਲੈ ਕੇ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਸੀ ਅਤੇ ਬਾਅਦ 'ਚ ਕਾਂਗੜਾ ਦੇ ਟਾਂਡਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਮਰੀਜ਼ ਦਾ ਕੋਰੋਨਾ ਸੈਂਪਲ ਲਿਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। 

ਰਿਪੋਰਟ ਤੋਂ ਬਾਅਦ ਮਰੀਜ਼ ਨੂੰ ਪ੍ਰੋਟੋਕਾਲ ਅਨੁਸਾਰ ਟਾਂਡਾ ਦੇ ਜੋਨਲ ਹਸਪਤਾਲ ਧਰਮਸ਼ਾਲਾ ਰੈਫਰ ਕਰ ਦਿੱਤਾ ਗਿਆ ਪਰ ਸ਼ਿਫਟ ਕਰਨ ਦੌਰਾਨ ਹੀ ਮਰੀਜ਼ ਨੇ ਐਂਬੂਲੈਂਸ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਸੂਬੇ 'ਚ 24 ਘੰਟਿਆਂ 'ਚ ਕੋਰੋਨਾ ਦੇ 111 ਨਵੇਂ ਮਾਮਲੇ ਸਾਹਮਣੇ ਆਏ ਹਨ। ਸੋਲਨ ਜ਼ਿਲ੍ਹੇ 'ਚ ਸਭ ਤੋਂ ਵੱਧ 43, ਸਿਰਮੌਰ 'ਚ 42, ਕਾਂਗੜਾ 'ਚ 13, ਮੰਡੀ 7, ਚੰਬਾ ਅਤੇ ਹਮੀਰਪੁਰ 'ਚ 2-2, ਸ਼ਿਮਲਾ ਅਤੇ ਬਿਲਾਸਪੁਰ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 31 ਲੋਕ ਠੀਕ ਵੀ ਹੋਏ ਹਨ। ਕਾਂਗੜਾ 'ਚ ਪਾਜ਼ੇਟਿਵ ਆਏ ਮਾਮਲਿਆਂ 'ਚ 2 ਫੌਜ ਦੇ ਜਵਾਨ ਹਨ। ਦੋਵੇਂ ਜਵਾਨ ਕਾਂਗੜਾ ਦੇ ਯੋਲ 'ਚ ਸੰਸਥਾਗਤ ਕੁਆਰੰਟੀਨ 'ਚ ਸਨ। ਕੋਰੋਨਾ ਸੈਂਪਲ ਪਾਜ਼ੇਟਿਵ ਆਉਣ ਤੋਂ ਬਾਅਦ ਦੋਹਾਂ ਨੂੰ ਫੌਜ ਹਸਪਤਾਲ ਯੋਲ ਸ਼ਿਫਟ ਕੀਤਾ ਜਾ ਰਿਹਾ ਹੈ।


DIsha

Content Editor

Related News