ਹਿਮਾਚਲ ਕੈਬਨਿਟ ਦਾ ਫ਼ੈਸਲਾ: 26 ਮਈ ਤੱਕ ਵਧਾਇਆ ਗਿਆ ‘ਕੋਰੋਨਾ ਕਰਫਿਊ’

Saturday, May 15, 2021 - 04:04 PM (IST)

ਹਿਮਾਚਲ ਕੈਬਨਿਟ ਦਾ ਫ਼ੈਸਲਾ: 26 ਮਈ ਤੱਕ ਵਧਾਇਆ ਗਿਆ ‘ਕੋਰੋਨਾ ਕਰਫਿਊ’

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਕਰਫਿਊ 26 ਮਈ ਸਵੇਰੇ 7 ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਲਿਆ ਗਿਆ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਸਰਕਾਰ ਨੇ ਕੋਰੋਨਾ ਕਰਫਿਊ ਵਧਾਉਣ ਦਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਹਿਮਾਚਲ ’ਚ 6 ਮਈ ਤੋਂ 16 ਮਈ ਤੱਕ ਕੋਰੋਨਾ ਕਰਫਿਊ ਲਾਇਆ ਗਿਆ ਸੀ, ਜਿਸ ਨੂੰ ਅੱਜ ਵਧਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਹਿਮਾਚਲ ’ਚ 10 ਮਈ ਤੋਂ ਕੋਰੋਨਾ ਕਰਫਿਊ ’ਚ ਸਖ਼ਤੀ, ਬੱਸਾਂ ਬੰਦ, 3 ਘੰਟੇ ਹੀ ਖੁੱਲ੍ਹਣਗੀਆਂ ਦੁਕਾਨਾਂ

ਹਿਮਾਚਲ ਪ੍ਰਦੇਸ਼ ’ਚ ਦੋ ਦਿਨ ਹੁਣ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹਾਰਡਵੇਅਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਹੋਰ ਦੁਕਾਨਾਂ ਪਹਿਲਾਂ ਵਾਂਗ ਹੀ ਦਿਨ ’ਚ 3 ਘੰਟਿਆਂ ਲਈ ਖੁੱਲ੍ਹਣਗੀਆਂ। ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ ਅੰਤਿਮ ਸੰਸਕਾਰ ਦਾ ਸਾਮਾਨ ਹੁਣ ਰਾਸ਼ਨ ਡਿਪੂਆਂ ’ਚ ਉਪਲੱਬਧ ਹੋਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ। 

ਇਹ ਵੀ ਪੜ੍ਹੋ: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ

ਮਹਾਮਾਰੀ ਦੇ ਚੱਲਦੇ ਕੈਬਨਿਟ ਨੇ ਪ੍ਰਦੇਸ਼ ਦੇ ਲੋਕਾਂ ਨੂੰ ਵਿਆਹ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਜੇਕਰ ਮੁਲਤਵੀ ਕਰਨ ਦੀ ਸਥਿਤੀ ਨਹੀਂ ਹੈ ਤਾਂ ਘਰ ’ਚ 20 ਲੋਕਾਂ ਨਾਲ ਵਿਆਹ ਸਮਾਰੋਹ ਹੋਣਗੇ। ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਜੋ ਲੋਕ ਇਸ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਵੇਗੀ। ਸੁਰੇਸ਼ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਲਈ ਬੈੱਡ, ਆਕਸੀਜਨ ਅਤੇ ਦਵਾਈਆਂ ਉੱਚਿਤ ਮਾਤਰਾ ਵਿਚ ਉਪਲੱਬਧ ਹਨ। 

 


author

Tanu

Content Editor

Related News