ਹਿਮਾਚਲ : ਕਾਰ ''ਚ ਬੈਠੀਆਂ ਸਵਾਰੀਆਂ ਨੇ ਡਰਾਈਵਰ ''ਤੇ ਕੀਤਾ ਹਮਲਾ, ਮੌਤ
Tuesday, Sep 15, 2020 - 03:20 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ-ਸ਼ਿਮਲਾ ਰਾਸ਼ਟਰੀ ਰਾਜਮਾਰਗ 'ਤੇ ਸੋਮਵਾਰ-ਮੰਗਲਵਾਰ ਰਾਤ ਇਕ ਡਰਾਈਵਰ 'ਤੇ ਉਸ ਦੇ ਵਾਹਨ 'ਚ ਬੈਠੀਆਂ ਸਵਾਰੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਬਾਅਦ 'ਚ ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਜੁਬਲ ਹੱਟੀ ਵਾਸੀ ਰਾਜੇਸ਼ ਕੁਮਾਰ (32) ਦੇ ਰੂਪ 'ਚ ਕੀਤੀ ਗਈ ਹੈ। ਉਸ ਨੇ ਚਾਰ ਅਣਪਛਾਤੇ ਲੋਕਾਂ ਨੂੰ ਕੰਦਰੌਰ ਨੇੜੇ ਕੰਡਾਘਾਟ ਤੋਂ ਕਾਰ 'ਚ ਬਿਠਾਇਆ ਅਤੇ ਉਨ੍ਹਾਂ ਨੂੰ ਮਾਤਾ ਚਿੰਤਪੂਰਨੀ ਮੰਦਰ ਲੈ ਕੇ ਜਾ ਰਿਹਾ ਸੀ।
ਕਾਰ 'ਚ ਬੈਠੇ ਲੋਕਾਂ ਨੇ ਉਸ 'ਤੇ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਹ ਜਾਨ ਬਚਾਉਣ ਲਈ ਦੌੜਿਆ ਅਤੇ ਇਸੇ ਦੌਰਾਨ ਇਕ ਟਰੱਕ ਚਾਲਕ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।