ਬਾਰਾਤੀਆਂ ਨਾਲ ਭਰੀ ਬੱਸ ਪਲਟੀ, 20 ਜ਼ਖਮੀ

Monday, Sep 30, 2019 - 11:12 AM (IST)

ਬਾਰਾਤੀਆਂ ਨਾਲ ਭਰੀ ਬੱਸ ਪਲਟੀ, 20 ਜ਼ਖਮੀ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਸੋਮਵਾਰ ਸਵੇਰੇ ਇਕ ਬੱਸ ਦੇ ਸੜਕ ਤੋਂ ਫਿਸਲ ਜਾਣ ਕਾਰਨ ਕਰੀਬ 20 ਲੋਕ ਜ਼ਖਮੀ ਹੋ ਗਏ। ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਪਾਲਮਪੁਰ ਸਬ-ਡਵੀਜ਼ਨ 'ਚ ਭਵਰਨਾ ਕੋਲ ਹੋਇਆ। ਬੱਸ 'ਚ ਬਾਰਾਤੀ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਬੱਸ ਫਿਸਲ ਕੇ ਸੜਕ ਤੋਂ 15 ਫੁੱਟ ਹੇਠਾਂ ਡਿੱਗੀ ਅਤੇ ਇਕ ਦਰੱਖਤ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਪਰ ਘੱਟੋ-ਘੱਟ 20 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ 7 ਜ਼ਖਮੀਆਂ ਨੂੰ ਨਗਰੋਟਾ ਬਗਵਾਂ ਹਸਪਤਾਲ 'ਚ ਅਤੇ ਤਿੰਨ ਨੂੰ ਪਾਲਮਪੁਰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਇਸੇ ਜਗ੍ਹਾ 'ਤੇ ਕੁਝ ਮਿੰਟ ਪਹਿਲਾਂ ਹਿਮਾਚਲ ਸੜਕ ਟਰਾਂਸਪੋਰਟ ਵਿਭਾਗ ਦੀ ਇਕ ਬੱਸ ਵੀ ਫਿਸਲ ਗਈ ਸੀ। ਹਾਲਾਂਕਿ ਉਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ ਸੀ।


author

DIsha

Content Editor

Related News