ਹਿਮਾਚਲ : ਹਾਦਸੇ ਨੂੰ ਵੇਖ ਕੰਬੇ ਲੋਕ, 200 ਫੁੱਟ ਡੂੰਘੀ ਖੱਡ 'ਚ ਡਿੱਗੀ ਜੀਪ, 3 ਨੌਜਵਾਨਾਂ ਦੀ ਮੌਤ

06/13/2020 3:33:34 PM

ਮੰਡੀ— ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਵਿਚ ਵੱਡਾ ਹਾਦਸਾ ਵਾਪਰਿਆ। ਮੰਡੀ ਜ਼ਿਲੇ ਦੇ ਕਮਾਂਦ ਨੇੜੇ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇਕ ਪਿਕਅੱਪ ਜੀਪ ਲੱਗਭਗ 200 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਭਿਆਨਕ ਹਾਦਸੇ 'ਚ ਜੀਪ 'ਚ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਜੁੱਟ ਗਈ ਹੈ। ਇਸ ਭਿਆਨਕ ਹਾਦਸੇ ਨੂੰ ਵੇਖ ਕੇ ਹਰ ਕੋਈ ਕੰਬ ਗਿਆ। 

PunjabKesari

ਮਿਲੀ ਜਾਣਕਾਰੀ ਮੁਤਾਬਕ ਗ੍ਰਾਮ ਪੰਚਾਇਤ ਨਵਾਯ 'ਚ ਕਮਾਂਦ ਨੇੜੇ ਕਰਹਾ ਪਿੰਡ ਵਿਚ ਕਰੀਬ 100 ਫੁੱਟ ਡੂੰਘੀ ਖੱਡ ਵਿਚ ਪਿਕਅੱਪ ਜੀਪ ਬੀਤੀ ਰਾਤ ਖੱਡ 'ਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਮੌਕੇ 'ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਖੱਡ 'ਚੋਂ ਕੱਢਿਆ ਗਿਆ। ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਜ਼ੋਨਲ ਹਸਪਤਾਲ ਮੰਡੀ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਤੀਜੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕੀਤਾ ਗਿਆ ਪਰ ਉਸ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ। 

PunjabKesari

ਮ੍ਰਿਤਕਾਂ ਦ ਪਛਾਣ ਭੁਪਿੰਦਰ ਸ਼ਰਮਾ (24) ਪੁੱਤਰ ਕਾਂਸ਼ੀ ਰਾਮ ਵਾਸੀ ਬਾਲਟ ਬਲਹ ਜ਼ਿਲਾ ਮੰਡੀ, ਲਵਦੀਪ (18) ਪੁੱਤਰ ਨੰਦ ਲਾਲ ਵਾਸੀ ਸੈਮਲੋਨ ਬਲਹ ਜ਼ਿਲਾ ਮੰਡੀ, ਅਤੇ ਨਿਧੀ ਸਿੰਘ (32) ਪੁੱਤਰ ਕਰਮ ਸਿੰਘ ਵਾਸੀ ਮੇਹਵਾ ਜ਼ਿਲਾ ਕਾਂਗੜਾ ਦੇ ਰੂਪ ਵਿਚ ਹੋਈ ਹੈ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

PunjabKesari


Tanu

Content Editor

Related News