ਹਿਮਾਚਲ ਪ੍ਰਦੇਸ਼: ਨਹੀਂ ਰੁਕੇਗਾ ਸੈਰ-ਸਪਾਟਾ, ਜਾਣੋ ‘ਕੋਰੋਨਾ’ ਨੂੰ ਲੈ ਕੇ ਕੀ ਬੋਲੇ ਜੈਰਾਮ ਠਾਕੁਰ

Sunday, Apr 11, 2021 - 02:40 PM (IST)

ਹਿਮਾਚਲ ਪ੍ਰਦੇਸ਼: ਨਹੀਂ ਰੁਕੇਗਾ ਸੈਰ-ਸਪਾਟਾ, ਜਾਣੋ ‘ਕੋਰੋਨਾ’ ਨੂੰ ਲੈ ਕੇ ਕੀ ਬੋਲੇ ਜੈਰਾਮ ਠਾਕੁਰ

ਸ਼ਿਮਲਾ— ਦੇਸ਼ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਮੁੜ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ’ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸਪ੍ਰੈਡ ਬਹੁਤ ਤੇਜ਼ ਹੈ। ਅਸੀਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਪ੍ਰਦੇਸ਼ ਦੇ ਕੋਰੋਨਾ ਮਰੀਜ਼ਾਂ ਦੇ ਸਿਹਤ ਦੇ ਕੇਸਾਂ ਨੂੰ ਲੈ ਕੇ ਅਸੀਂ ਪੂਰੀ ਤਰ੍ਹਾਂ ਚੌਕਸ ਹੋ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਵੈਕਸੀਨ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਨਹੀਂ ਹੋਵੇਗਾ। ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਵੈਕਸੀਨ ਇਕ ਜ਼ਰੀਆ ਹੈ, ਜੋ ਵਾਇਰਸ ਤੋਂ ਬਚਣ ’ਚ ਮਦਦ ਕਰਦਾ ਹੈ। 
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਵਿਦਿਅਕ ਅਦਾਰੇ 21 ਅਪ੍ਰੈਲ ਤੱਕ ਰਹਿਣਗੇ ਬੰਦ

ਜ਼ਿਆਦਾ ਸਖ਼ਤੀ ਕਰਾਂਗੇ ਤਾਂ ਸੈਲਾਨੀ ਨਹੀਂ ਆਉਣਗੇ-
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਗੰਭੀਰ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਵੱਡੀ ਗਿਣਤੀ ’ਚ ਸੈਲਾਨੀ ਆਉਂਦੇ ਹਨ, 2020 ਵਿਚ ਸਾਡਾ ਕਾਰੋਬਾਰ ਤਬਾਹ ਹੋ ਗਿਆ ਸੀ। ਇਸ ਸਾਲ ਲੋਕ ਆ ਰਹੇ ਹਨ ਅਤੇ ਘੁੰਮ ਰਹੇ ਹਨ। ਅਸੀਂ ਸੋਚ ਰਹੇ ਹਾਂ ਕਿ ਜੇਕਰ ਇਸ ਵਾਰ ਸਖ਼ਤੀ ਕਰ ਦੇਵਾਂਗੇ ਤਾਂ ਸਾਡਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਜੈਰਾਮ ਨੇ ਕਿਹਾ ਕਿ ਅਰਥਵਿਵਸਥਾ ਨੂੰ ਵੀ ਵੇਖਣਾ ਹੋਵੇਗਾ। ਕੋਰੋਨਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੈਲਾਨੀ ਆਉਣਗੇ, ਹੋਟਲ ਮਾਲਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਜੇਕਰ ਅਸੀਂ ਸੈਲਾਨੀਆਂ ’ਤੇ ਜ਼ਿਆਦਾ ਨਿਯਮ ਕਾਨੂੰਨ ਲਾਗੂ ਕਰਾਂਗੇ ਤਾਂ ਉਹ ਸਾਡੇ ਪ੍ਰਦੇਸ਼ ਵਿਚ ਨਹੀਂ ਆਉਣਗੇ।

ਇਹ ਵੀ ਪੜ੍ਹੋ: ਨਵਰਾਤਿਆਂ 'ਚ ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਹੋਟਲ ਅਤੇ ਸੈਲਾਨੀਆਂ ਲਈ ਜਾਰੀ ਦਿਸ਼ਾ-ਨਿਰਦੇਸ਼—
ਮੁੱਖ ਮੰਤਰੀ ਜੈਰਾਮ ਨੇ ਕਿਹਾ ਕਿ ਸੈਲਾਨੀ ਜਿਸ ਹੋਟਲ ’ਚ ਆਉਣਗੇ, ਉੱਥੋਂ ਦੇ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਨ। ਜੇਕਰ ਸੈਲਾਨੀਆਂ ਦੇ ਅੰਦਰ ਕੋਈ ਕੋਰੋਨਾ ਲੱਛਣ ਹੈ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਅਸੀਂ ਪੂਰੀ ਤਰ੍ਹਾਂ ਨਾਲ ਮਨਾਹੀ ਨਹੀਂ ਕਰ ਸਕਦੇ। ਸਾਨੂੰ ਸੰਤੁਲਨ ਬਣਾਉਣ ਦੀ ਲੋੜ ਹੈ। 

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਪਹਿਲੀ ਵਾਰ ਕੇਸ 1.50 ਲੱਖ ਦੇ ਪਾਰ, 24 ਘੰਟਿਆਂ ’ਚ 839 ਮੌਤਾਂ

 

ਦੱਸਣਯੋਗ ਹੈ ਕਿ ਪਿਛਲੇ 3 ਦਿਨਾਂ ਵਿਚ ਸੂਬੇ ’ਚ ਕਰੀਬ 2 ਹਜ਼ਾਰ ਕੇਸ ਰਿਪੋਰਟ ਹੋਏ ਹਨ। ਪ੍ਰਦੇਸ਼ ’ਚ ਸ਼ੁੱਕਰਵਾਰ ਤੱਕ ਕੁੱਲ ਪੀੜਤਾਂ ਦੀ ਗਿਣਤੀ 68,173 ਤੱਕ ਪਹੁੰਚ ਗਈ ਅਤੇ ਸਰਗਰਮ ਕੇਸ 4,659 ਹਨ। ਮਿ੍ਰਤਕਾਂ ਦਾ ਅੰਕੜਾ 1,103 ਤੱਕ ਪਹੁੰਚ ਗਿਆ ਹੈ, ਜਦਕਿ 62,411 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।


author

Tanu

Content Editor

Related News