ਹਿਮਾਚਲ ਪੁਲਸ ਨੇ ਵਾਹਨ ਚਾਲਕਾਂ ਲਈ ਜਾਰੀ ਕੀਤੀ ਜ਼ਰੂਰੀ ਸੂਚਨਾ

02/16/2018 11:57:12 AM

ਨਾਹਨ (ਸਤੀਸ਼)— ਹਿਮਾਚਲ ਪ੍ਰਦੇਸ਼ 'ਚ ਵਧਦੇ ਸੜਕ ਹਾਦਸੇ ਨੂੰ ਦੇਖਦੇ ਹੋਏ ਨਾਹਨ ਪੁਲਸ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਹੁਣ ਪ੍ਰਦੇਸ਼ 'ਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ। ਸ਼ਹਿਰ 'ਚ ਇਹ ਕਾਨੂੰਨ 16 ਫਰਵਰੀ ਤੋਂ ਲਾਗੂ ਹੋ ਜਾਵੇਗਾ। ਟਰਾਈਸਿਟੀ ਚੰਡੀਗੜ੍ਹ ਦੀ ਤਰਜ 'ਤੇ ਹੁਣ ਡਬਲ ਹੈਲਮੇਟ ਲਾਗੂ ਹੋਵੇਗਾ, ਭਾਵ ਬਾਈਕ 'ਤੇ 2 ਲੋਕ ਸਵਾਰ ਹਨ ਤਾਂ ਉਨ੍ਹਾਂ ਦੋਵੇ ਲੋਕਾਂ ਨੂੰ ਵੀ ਹੈਲਮੇਟ ਪਾਉਣਾ ਅਤਿ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਪੁਲਸ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਹੈ ਕਿ ਕੋਈ ਦੋ-ਪਹੀਆਂ ਵਾਲੇ ਵਾਹਨ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਜੋ ਹਮੇਸ਼ਾ ਹਾਦਸੇ ਦਾ ਕਾਰਨ ਬਣਦੇ ਹਨ। ਨਾਲ ਹੀ ਪੁਲਸ ਦੇ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਦਾ ਮਕਸਦ ਸੜਕ ਦੁਰਘਟਨਾਵਾਂ 'ਤੇ ਬਾਈਕਰਜ਼ ਹਾਦਸਿਆਂ ਨੂੰ ਰੋਕਣਾ ਹੈ।


Related News