ਹਿਮਾਚਲ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ

06/14/2024 11:34:27 AM

ਨਵੀਂ ਦਿੱਲੀ- ਭਾਜਪਾ ਨੇ ਤਿੰਨ ਸੂਬਿਆਂ- ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਲੋਕ ਸਭਾ ਚੋਣਾਂ ਮਗਰੋਂ ਕੁਝ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਸਨ, ਜਿਨ੍ਹਾਂ 'ਤੇ ਹੁਣ ਜ਼ਿਮਨੀ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਲਿਸਟ ਜਾਰੀ ਕੀਤੀ ਹੈ। ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਦੇਹਰਾ ਸੀਟ ਤੋਂ ਹੋਸ਼ਿਆਰ ਸਿੰਘ ਚੰਬਯਾਲ, ਹਮੀਰਪੁਰ ਤੋਂ ਆਸ਼ੀਸ਼ ਸ਼ਰਮਾ ਅਤੇ ਨਾਲਾਗੜ੍ਹ ਤੋਂ ਕ੍ਰਿਸ਼ਨ ਲਾਲ ਠਾਕੁਰ ਦੇ ਨਾਂ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

PunjabKesari

ਮੱਧ ਪ੍ਰਦੇਸ਼ ਸੀਟ ਤੋਂ ਅਮਰਵਾੜਾ ਤੋਂ ਭਾਜਪਾ ਨੇ ਕਮਲੇਸ਼ ਸ਼ਾਹ ਨੂੰ ਮੈਦਾਨ ਵਿਚ ਉਤਾਰਿਆ ਹੈ। ਉੱਥੇ ਹੀ ਉੱਤਰਾਖੰਡ ਦੀ ਬਦਰੀਨਾਥ ਸੀਟ ਤੋਂ ਰਾਜੇਂਦਰ ਸਿੰਘ ਭੰਡਾਰੀ ਅਤੇ ਮੰਗਲੌਰ ਸੀਟ 'ਤੇ ਕਰਤਾਰ ਸਿੰਘ ਭੜਾਨਾ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਭਾਰਤ ਚੋਣ ਕਮਿਸ਼ਨ ਨੇ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ 13 ਵਿਧਾਨ ਸਭਾ ਖੇਤਰਾਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ।  ਇਨ੍ਹਾਂ ਸੀਟਾਂ 'ਤੇ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ


Tanu

Content Editor

Related News