ਹਿਮਾਚਲ ਦੇ ਅਨਾਥ ਬੱਚਿਆਂ ਨੂੰ ਸਰਕਾਰ ਦਾ ਤੋਹਫਾ, ਮੁਫ਼ਤ ’ਚ ਕਰ ਸਕਣਗੇ ਹਵਾਈ ਜਹਾਜ਼ ਦਾ ਸਫ਼ਰ

01/15/2023 6:26:15 PM

ਸ਼ਿਮਲਾ– ਹਿਮਾਚਲ ਦੀ ਕਾਂਗਰਸ ਸਰਕਾਰ ਨੇ ਬੇਸਹਾਰਾ ਅਤੇ ਅਨਾਥ ਬੱਚਿਆਂ ਨੂੰ ਇਕ ਹੋਰ ਤੋਹਫ਼ਾ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਸਾਡੀ ਸਰਕਾਰ ਬੇਸਹਾਰਾ ਬੱਚਿਆਂ ਨੂੰ ਹਵਾਈ ਜਹਾਜ਼ ’ਚ ਘੁਮਾਉਣ ਲੈ ਕੇ ਜਾਏਗੀ। ਨਾਲ ਹੀ ਥ੍ਰੀ ਸਟਾਰ ਹੋਟਲਾਂ ’ਚ ਇਨ੍ਹਾਂ ਬੱਚਿਆਂ ਨੂੰ ਠਹਿਰਾਇਆ ਜਾਵੇਗਾ। ਜਿਸਦੀ ਜਾਣਕਾਰੀ ਮੁੱਖ ਮੰਤਰੀ ਨੇ ਟਵੀਟ ਕਰਕੇ  ਦਿੱਤੀ ਹੈ। 

ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 8 ਗ੍ਰਿਫਤਾਰ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕੀਤਾ ਟਵੀਟ

ਮੁੱਖ ਮੰਤਰੀ ਨੇ ਟਵੀਟ ’ਚ ਲਿਖਿਆ ਕਿ ਲੋਹੜੀ ਦੇ ਸ਼ੁੱਭ ਮੌਕੇ ’ਤੇ ਬੇਸਹਾਰਾ ਬੱਚਿਆਂ ਨੂੰ ਹਿਮਾਚਲ ਸਰਕਾਰ ਨੇ ਦਿੱਤਾ ਇਕ ਹੋਰ ਤੋਹਫਾ। ਅਨਾਥ ਬੱਚਿਆਂ ਨੂੰ ਸਾਲ ’ਚ 15 ਦਿਨ ਘੁੰਮਣ ਭੇਜੇਗੀ ਸਰਕਾਰ। ਹਵਾਈ ਜਹਾਜ਼ ਰਾਹੀਂ ਜਾਣਗੇ ਬੱਚੇ। ਥ੍ਰੀ ਸਟਾਰ ਹੋਟਲ ’ਚ ਰੁਕਣਗੇ। ਜੈ ਹਿਮਾਚਲ। ਜੈ ਕਾਂਗਰਸ।

ਇਹ ਵੀ ਪੜ੍ਹੋ- ਦਿੱਲੀ ’ਚ ਫਿਰ ਕੰਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ

PunjabKesari

ਇਹ ਵੀ ਪੜ੍ਹੋ- ਖ਼ਤਰੇ 'ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ

ਸੂਬੇ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਅਨਾਥ ਆਸ਼ਰਮ ਜਾਂ ਕਿਸੇ ਪਹਿਚਾਣ ਵਾਲੇ ਦੇ ਘਰ ਰਹਿ ਰਹੇ ਬੱਚਿਆਂ ਨੂੰ ਘੁਮਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਬੱਚਿਆਂ ਨੂੰ ਸਰਕਾਰ 15 ਦਿਨਾਂ ਲਈ ਘੁੰਮਣ ਭੇਜੇਗੀ, ਤਾਂ ਜੋ ਇਨ੍ਹਾਂ ਬੱਚਿਆਂ ਨੂੰ ਅਜਿਹਾ ਅਹਿਸਾਸ ਨਾ ਹੋਵੇ ਕਿ ਦੁਨੀਆ ’ਚ ਉਨ੍ਹਾਂ ਦਾ ਆਪਣਾ ਕੋਈ ਨਹੀਂ ਹੈ। 

ਇਹ ਵੀ ਪੜ੍ਹੋ- ਨਿਤੀਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਫਤਰ 'ਚ 3 ਵਾਰ ਆਇਆ ਫੋਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੁਖਵਿੰਦਰ ਸੁੱਖੂ ਨੇ ਮੁੱਖ ਮੰਤਰੀ ਸੁਖਾਸ਼੍ਰਯਾ ਯੋਜਨਾ ਲਾਂਚ ਕੀਤੀ ਹੈ। ਇਸ ਤਹਿਤ ਬੱਚਿਆਂ ਨੂੰ ਪੜ੍ਹਾਈ, ਪਾਲਣ-ਪੋਸ਼ਣ, ਖਾਣਾ-ਪੀਣਾ, ਤਹਿਉਹਾਰ ਆਦਿ ’ਤੇ 500-500 ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬਿਸਹਾਰਾ ਬੱਚਿਆਂ ਦੀ ਮਾਂ ਅਤੇ ਪਿਓ ਸਾਡੀ ਸਰਕਾਰ ਹੈ। ਇਨ੍ਹਾਂ ਧਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਜਿਸਨੂੰ ਅਸੀਂ ਸਹੀ ਢੰਗ ਨਾਲ ਨਿਭਾਵਾਂਗੇ। 

ਇਹ ਵੀ ਪੜ੍ਹੋ- ਬੂਸਟਰ ਡੋਜ਼ ਦੇ ਤੌਰ ’ਤੇ ਹੋਵੇਗੀ ਕੋਵੈਕਸ ਦੀ ਵਰਤੋਂ, ਮਿਲੀ ਮਨਜ਼ੂਰੀ


Rakesh

Content Editor

Related News