ਸੁਖਵਿੰਦਰ ਸੁੱਖੂ ਅਤੇ ਪ੍ਰਮੋਦ ਸਾਵੰਤ ਨੇ ਕੀਤੀ ਮੁਲਾਕਾਤ, ਸੈਰ-ਸਪਾਟਾ ਨੂੰ ਲੈ ਕੇ ਬਣਾਈ ਵਿਸ਼ੇਸ਼ ਯੋਜਨਾ
Monday, Feb 13, 2023 - 04:40 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਅਤੇ ਗੋਆ ਆਪਸੀ ਸਹਿਯੋਗ ਨਾਲ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਸਹਿਯੋਗ ਕਰਨਗੇ। ਦੋਹਾਂ ਰਾਜ ਵਿਦੇਸ਼ੀ ਅਤੇ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਪੈਕੇਜ ਤਿਆਰ ਕਰਨਗੇ। ਬਿਆਨ 'ਚ ਕਿਹਾ ਗਿਆ ਹੈ ਕਿ ਪੱਛਮੀ ਰਾਜ 'ਚ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਨ੍ਹਾਂ ਦੇ ਗੋਆ ਹਮਰੁਤਬਾ ਪ੍ਰਮੋਦ ਸਾਵੰਤ ਵਿਚਾਲੇ ਹੋਈ ਬੈਠਕ 'ਚ ਇਸ ਪ੍ਰਸਤਾਵ 'ਤੇ ਚਰਚਾ ਕੀਤੀ ਗਈ।
ਇਕ ਸੰਯੁਕਤ ਰਣਨੀਤੀ 'ਤੇ ਜ਼ੋਰ ਦਿੰਦੇ ਹੋਏ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੋਆ ਭਾਰਤ ਦੇ ਸਭ ਤੋਂ ਚੰਗੇ ਸੈਰ-ਸਪਾਟਾ ਰਾਜ ਹਨ ਅਤੇ ਸੰਯੁਕਤ ਰੂਪ ਨਾਲ ਇਕ ਵਿਲੱਖਣ ਮੰਜ਼ਿਲ ਬਣਨ ਦੀ ਜ਼ਰਬਦਸਤ ਸਮਰੱਥਾ ਹੈ- ਇਸ ਤਰ੍ਹਾਂ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਅਤੇ ਨੌਕਰੀ ਦੇ ਵੱਧ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਅਤੇ ਘਰੇਲੂ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਦੋਹਾਂ ਰਾਜਾਂ ਨੂੰ ਜੋੜਨ ਵਾਲੇ ਸੈਰ-ਸਪਾਟਾ-ਵਿਸ਼ੇਸ਼ ਪੈਕੇਜਾਂ ਦੀ ਇਕ ਲੜੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਰਾਜ ਸੈਰ-ਸਪਾਟੇ ਅਤੇ ਵਪਾਰ ਦੇ ਵਿਸ਼ੇਸ਼ ਉਦੇਸ਼ਾਂ ਲਈ ਇਕ ਤੰਤਰ ਵਿਕਸਿਤ ਕਰਨ 'ਤੇ ਵੀ ਕੰਮ ਕਰਨਗੇ। ਬਿਆਨ ਅਨੁਸਾਰ, ਦੋਵੇਂ ਮੁੱਖ ਮੰਤਰੀਆਂ ਨੇ ਦੋਹਾਂ ਰਾਜਾਂ ਦੇ ਵਿਦਿਆਰਥੀਆਂ ਵਿਚਾਲੇ ਸਮੁੰਦਰੀ-ਪਹਾੜ-ਥੀਮ ਵਾਲੀਆਂ ਵਿਗਿਆਨ ਪ੍ਰੋਗਰਾਮਾਂ ਅਤੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੀ ਇਕ ਲੜੀ 'ਤੇ ਵੀ ਚਰਚਾ ਕੀਤੀ।