ਹਿਮਾਚਲ : ਖੱਡ 'ਚ ਡਿੱਗੀ ਕਾਰ, 5 ਲੋਕਾਂ ਦੀ ਮੌਤ

06/27/2018 1:29:47 AM

ਸ਼ਿਮਲਾ— ਇਥੋਂ ਦੇ ਬਟਨਾਲ ਜ਼ਿਲੇ ਨੇੜੇ ਇਕ ਕਾਰ ਮੰਗਲਵਾਰ ਦੇਰ ਰਾਤ ਖੱਡ 'ਚ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ।  ਹਿਮਾਚਲ ਪ੍ਰਦੇਸ਼ ਦੇ ਨਰਕੰਡਾ 'ਚ ਮੰਗਲਵਾਰ ਸ਼ਾਮ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਮੈਂਬਰ ਸ਼ਿਮਲਾ ਜ਼ਿਲੇ ਦੇ ਰਹਿਣ ਵਾਲੇ ਸਨ। ਡਿਪਟੀ ਕਮਿਸ਼ਨਰ ਮਨਸ਼ਾ ਰਾਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਕਾਰ 'ਚ 5 ਲੋਕ ਸਵਾਰ ਸਨ ਅਤੇ ਇਹ ਨਰਕੰਡਾ ਤੋਂ ਟਿੱਕਰ ਰੋਡ ਵੱਲ ਜਾ ਰਹੇ ਸਨ, ਜਿਸ ਦੌਰਾਨ ਇਨ੍ਹਾਂ ਦੀ ਕਾਰ ਵਰਤਾਨਲਾਹ ਨੇੜੇ 250 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਾਹੂ ਰਾਮ (24), ਅੰਸ਼ੁਲ (20), ਹੈੱਪੀ ਉਰਫ ਹੈਰੀ (17) ਅਤੇ ਕਾਰ ਚਾਲਕ ਬਾਲਕ੍ਰਿਸ਼ਨ (23) ਦੇ ਤੌਰ 'ਤੇ ਹੋਈ ਹੈ। ਇਹ ਸਾਰੇ ਜਾਹੁਦੀਮ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਕ ਹੋਰ ਮ੍ਰਿਤਕ ਰਾਹੁਲ (22) ਕੁਮਾਰਸੇਨ ਖੇਤਰ ਦੇ ਪਿੰਡ ਖਾਮਵਾਡੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਪਰ ਸਾਰਿਆਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਲਾਸ਼ਾਂ ਖੱਡ 'ਚੋਂ ਕੱਢ ਲਈਆਂ ਗਈਆਂ ਹਨ।


Related News