ਸੋਸ਼ਲ ਮੀਡੀਆ ’ਤੇ ਸੈਲਾਨੀਆਂ ਦੀ ਭੀੜ ਦਿਖਾਉਣ ਨੂੰ ਲੈ ਕੇ ਹੋਟਲ ਕਾਰੋਬਾਰੀ ਨਾਰਾਜ਼

Monday, Jul 12, 2021 - 05:23 PM (IST)

ਸੋਸ਼ਲ ਮੀਡੀਆ ’ਤੇ ਸੈਲਾਨੀਆਂ ਦੀ ਭੀੜ ਦਿਖਾਉਣ ਨੂੰ ਲੈ ਕੇ ਹੋਟਲ ਕਾਰੋਬਾਰੀ ਨਾਰਾਜ਼

ਮਨਾਲੀ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਸੋਸ਼ਲ ਮੀਡੀਆ ’ਤੇ ਸੈਲਾਨੀਆਂ ਦੀ ਭੀੜ ਦਿਖਾਏ ਜਾਣ ਤੋਂ ਮਨਾਲੀ ਦੇ ਹੋਟਲ ਕਾਰੋਬਾਰੀ ਨਾਰਾਜ਼ ਹਨ। ਡਿਪਟੀ ਕਮਿਸ਼ਨਰ ਨਾਲ ਕੱਲ੍ਹ ਬੈਠਕ ’ਚ ਮਨਾਲੀ ਹੋਟਲੀਅਰ ਐਸੋਸੀਏਸ਼ਨ ਦੇ ਪ੍ਰਧਾਨ ਅਨੂਪ ਰਾਮ ਠਾਕੁਰ ਨੇ ਕਿਹਾ ਕਿ ਕੁਝ ਲੋਕ ਮਨਾਲੀ ਦੀਆਂ ਪੁਰਾਣੀਆਂ ਤਸਵੀਰਾਂ ਪੋਸਟ ਕਰ ਕੇ ਉਲਝਣ ਪੈਦਾ ਕਰ ਰਹੇ ਹਨ ਕਿ ਮਨਾਲੀ ਦੇ ਹੋਟਲਾਂ ਵਿਚ ਠਹਿਰਣ ਲਈ ਥਾਂ ਨਹੀਂ ਬਚੀ ਹੈ ਪਰ ਇਹ ਖ਼ਬਰਾਂ ਸਹੀ ਨਹੀਂ ਹਨ। ਦੱਸ ਦੇਈਏ ਕਿ ਮਨਾਲੀ ਤੋਂ ਪਿਛਲੇ ਦਿਨੀਂ ਭਾਰੀ ਭੀੜ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਕੋਰੋਨਾ ਪਾਬੰਦੀਆਂ ’ਚ ਢਿੱਲ ਮਗਰੋਂ ਸੈਲਾਨੀ ਪਹਾੜੀ ਇਲਾਕਿਆਂ ਦਾ ਰੁਖ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਦਾ ਲੋਕਾਂ ’ਚ ਨਹੀਂ ਡਰ, ਮਨਾਲੀ ’ਚ ਸੜਕਾਂ ’ਤੇ ਲੱਗੀ ਸੈਲਾਨੀਆਂ ਦੀ ਭੀੜ

ਅਨੂਪ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਹੋਟਲਾਂ ’ਚ ਸਿਰਫ਼ 30 ਤੋਂ 35 ਫ਼ੀਸਦੀ ਕਮਰੇ ਹੀ ਬੁਕ ਹੋ ਸਕੇ ਹਨ। ਮਾਲ ਰੋਡ ਕਰੀਬ 200 ਮੀਟਰ ਲੰਬਾ ਹੈ। ਮਨਾਲੀ ਦੇ ਹੋਟਲ ਮਾਲਕਾਂ ਮੁਤਾਬਕ ਸੋਸ਼ਲ ਮੀਡੀਆ ’ਤੇ ਆ ਰਹੀਆਂ ਖ਼ਬਰਾਂ ਬੇਬੁਨਿਆਦ ਹਨ। ਇਸ ਸ਼ਨੀਵਾਰ ਅਤੇ ਐਤਵਾਰ ਨੂੰ ਮਨਾਲੀ, ਸ਼ਿਮਲਾ ਅਤੇ ਧਰਮਸ਼ਾਲਾ ਦੇ ਹੋਟਲਾਂ ਵਿਚ ਪਿਛਲੇ ਵੀਕੈਂਡ ਦੀ ਤੁਲਨਾ ’ਚ 30 ਫ਼ੀਸਦੀ ਕਮਰਿਆਂ ਦੀ ਘੱਟ ਬੁਕਿੰਗ ਹੋਈ। ਇਸ ’ਚ ਸੈਲਾਨੀ ਸ਼ਾਮ ਨੂੰ ਘੁੰਮਣਾ, ਖਾਣਾ-ਪੀਣਾ ਅਤੇ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਓਧਰ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਅਣ-ਅਧਿਕਾਰਤ ਤੌਰ ’ਤੇ ਆਪਣੇ ਘਰਾਂ, ਝੌਂਪੜੀਆਂ ਆਦਿ ’ਚ ਸੈਲਾਨੀਆਂ ਨੂੰ ਠਹਿਰਾਉਣ ਅਤੇ ਸੋਸ਼ਲ ਮੀਡੀਆ ’ਤੇ ਮਾੜਾ ਪ੍ਰਚਾਰ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹਿਮਾਚਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਵੱਧਦੀ ਭੀੜ ਨੂੰ ਵੇਖ ਮਨਾਲੀ ਪ੍ਰਸ਼ਾਸਨ ਹੋਇਆ ਸਖ਼ਤ


author

Tanu

Content Editor

Related News