ਹਿਮਾਚਲ : ਮੰਡੀ ਦੇ ਬਿਪਾਸ਼ਾ ਸਦਨ ''ਚ ਲੱਗੀ ਅੱਗ, ਚੋਣ ਕਮਿਸ਼ਨ ਦਾ ਰਿਕਾਰਡ ਸੜ ਕੇ ਸੁਆਹ

Friday, Apr 29, 2022 - 05:41 PM (IST)

ਹਿਮਾਚਲ : ਮੰਡੀ ਦੇ ਬਿਪਾਸ਼ਾ ਸਦਨ ''ਚ ਲੱਗੀ ਅੱਗ, ਚੋਣ ਕਮਿਸ਼ਨ ਦਾ ਰਿਕਾਰਡ ਸੜ ਕੇ ਸੁਆਹ

ਮੰਡੀ (ਵਾਰਤਾ)- ਮੰਡੀ ਦੇ ਬਿਪਾਸ਼ਾ ਸਦਨ 'ਚ ਵੀਰਵਾਰ ਰਾਤ ਅੱਗ ਲੱਗ ਗਈ। ਅੱਗ ਉਸ ਇਮਾਰਤ 'ਚ ਲੱਗੀ, ਜਿਸ 'ਚ ਚੋਣ ਕਮਿਸ਼ਨ ਦੇ ਰਿਕਾਰਡ ਅਤੇ ਹੋਰ ਸਾਮਾਨ ਰੱਖਿਆ ਸੀ। ਅੱਗ ਕਾਰਨ ਉੱਥੇ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਇਹ ਵੀ ਪੜ੍ਹੋ : PM ਮੋਦੀ ਅੱਜ ਆਪਣੇ ਘਰ ਇਕ ਸਿੱਖ ਵਫ਼ਦ ਦੀ ਕਰਨਗੇ ਮੇਜ਼ਬਾਨੀ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ

ਸੂਚਨਾ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਅੱਗ 'ਤੇ ਕਾਬੂ ਪਾਉਣ ਤੱਕ ਉੱਥੇ ਰੱਖੀਆਂ ਚੋਣ ਕਮਿਸ਼ਨ ਦੀਆਂ 80 ਫਾਈਲਾਂ ਸੜ ਕੇ ਸੁਆਹ ਹੋ ਗਈਆਂ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News