ਹਾਈਵੇਅ ''ਤੇ ਟਰੈਕਟਰ ਪਲਟਣ ਨਾਲ ਸੜਕ ''ਤੇ ਬਿਖਰਿਆ ਪਿਆਜ਼, ਲੋਕਾਂ ਨੇ ਮਚਾਈ ਲੁੱਟ

12/14/2019 11:34:34 AM

ਰਾਜਕੋਟ— ਦੇਸ਼ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਜਿਸ ਕਾਰਨ ਲੋਕ ਕਾਫ਼ੀ ਪਰੇਸ਼ਾਨ ਹੋ ਰਹੇ ਹਨ। ਪਿਆਜ਼ ਲਈ ਜਿੱਥੇ ਚੋਰੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਰਾਜਕੋਟ-ਗੋਂਡਲ ਹਾਈਵੇਅ ਤੋਂ ਮੰਡੀ ਜਾ ਰਹੀ ਪਿਆਜ਼ ਨਾਲ ਭਰੀ ਇਕ ਟਰੈਕਟਰ ਪਲਟ ਗਿਆ, ਜਿਸ ਕਾਰਨ ਸਾਰਾ ਪਿਆਜ਼ ਸੜਕ 'ਤੇ ਹੀ ਡਿੱਗ ਗਿਆ। ਅਜਿਹੇ ਹੀ ਜਿਵੇਂ ਹੀ ਲੋਕਾਂ ਨੂੰ ਇਸ ਗੱਲ ਦੀ ਖਬਰ ਮਿਲੀ, ਸਾਰਿਆਂ ਨੇ ਪਿਆਜ਼ ਬਟੋਰਨ ਲਈ ਆਪਣੀ ਜਾਨ ਜ਼ੋਖਮ 'ਚ ਪਾ ਦਿੱਤੀ।

ਦੱਸਣਯੋਗ ਹੈ ਕਿ ਪਿਆਜ਼ ਦੀ ਕੀਮਤ 90 ਤੋਂ 100 ਰੁਪਏ ਕਿਲੋ ਹੋਣ ਕਾਰਨ ਆਮ ਲੋਕ ਪਿਆਜ਼ ਨਹੀਂ ਖਰੀਦ ਪਾ ਰਹੇ ਹਨ। ਅਜਿਹੇ 'ਚ ਜੇਕਰ ਰਸਤੇ 'ਚ ਪਿਆਜ਼ ਇਸੇ ਤਰ੍ਹਾਂ ਮਿਲ ਜਾਣ ਤਾਂ ਲੋਕ ਉਸ ਨੂੰ ਚੁੱਕਣ 'ਚ ਦੇਰ ਨਹੀਂ ਕਰਦੇ। ਕੁਝ ਅਜਿਹਾ ਹੀ ਨਜ਼ਾਰਾ ਗੋਂਡਲ ਹਾਈਵੇਅ 'ਤੇ ਭੋਜਪਰਾ ਪਿੰਡ ਕੋਲ ਦਿਖਾਈ ਦਿੱਤਾ। ਜਿਸ 'ਚ ਟਰੈਕਟਰ ਪਲਟਣ ਨਾਲ ਪਿਆਜ਼ ਸੜਕ 'ਤੇ ਡਿੱਗ ਗਿਆ। ਇਸ 'ਤੇ ਲਾਂ ਨੇ ਪੈਸਿਆਂ ਦੀ ਤਰ੍ਹਾਂ ਪਿਆਜ਼ ਦੀ ਲੁੱਟ ਮਚਾਈ। ਲੋਕਾਂ ਨੇ ਸੜਕ 'ਤੇ ਪਿਆਜ਼ ਇਕੱਠੇ ਕਰਦੇ ਹੋਏ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਇਸ ਦੌਰਾਨ ਲੋਕ ਪਿਆਜ਼ ਚੁੱਕਣ 'ਚ ਇੰਨੇ ਰੁਝੇ ਸਨ ਕਿ ਸੜਕ 'ਤੇ ਆਉਂਦੇ-ਜਾਂਦੇ ਵਾਹਨਾਂ ਦਾ ਵੀ ਧਿਆਨ ਨਹੀਂ ਰੱਖਿਆ।


DIsha

Content Editor

Related News