ਵਜ਼ਨ ਘਟਾਉਣ ਦੇ ਚੱਕਰ ’ਚ ਜ਼ਿਆਦਾ ਪ੍ਰੋਟੀਨ ਵਾਲਾ ਖਾਣਾ ਵੀ ਹੋ ਸਕਦਾ ਹੈ ਜਾਨਲੇਵਾ

02/22/2020 6:09:17 PM

ਨਵੀਂ ਦਿੱਲੀ—ਕਈ ਖੋਜਾਂ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਪ੍ਰੋਟੀਨ ਅਤੇ ਡਾਇਟਰੀ ਫਾਈਬਰਜ਼ ਨੂੰ ਆਪਣੀ ਖ਼ੁਰਾਕ ’ਚ ਸ਼ਾਮਿਲ ਕਰਨ ਨਾਲ ਵਜ਼ਨ ਘਟਾਉਣ ’ਚ ਆਸਾਨੀ ਹੋ ਸਕਦੀ ਹੈ ਪਰ ਇਸ ਚੱਕਰ ’ਚ ਲੋਕ ਸਰੀਰ ’ਚ ਪ੍ਰੋਟੀਨ ਦੀ ਮਾਤਰਾ ਨੂੰ ਲੋੜ ਤੋਂ ਵੱਧ ਵਧਾ ਲੈਂਦੇ ਹਨ । ਹਾਲ ’ਚ ਹੀ ਹੋਈ ਇੱਕ ਖੋਜ ’ਚ ਇਹ ਖ਼ੁਲਾਸਾ ਹੋਇਆ ਕਿ ਵਧੇਰੇ ਪ੍ਰੋਟੀਨ ਖਾਣਿਆਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧਦਾ ਹੈ । ਮੈਡੀਕਲ ਨਿਊਜ਼ ਟੁਡੇ ’ਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ ਚੂਹਿਆਂ ’ਤੇ ਕੀਤੀ ਗਈ ਇਸ ਖੋਜ ਤੋਂ ਸਾਬਿਤ ਹੋਇਆ ਹੈ ਕਿ ਉੱਚ ਪ੍ਰੋਟੀਨ ਵਾਲੀ ਖ਼ੁਰਾਕ ਨਾਲ ਦਿਲ ਨੂੰ ਲਿਜਾਣ ਵਾਲੀਆਂ ਖ਼ੂਨ ਦੀਆਂ ਨਾੜੀਆਂ ’ਚ ਮਸਲੇ ਪੈਦਾ ਹੋ ਸਕਦੇ ਹਨ । ਸੇਂਟ ਲੂਈ ਦੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੇ ਸਹਾਇਕ ਪ੍ਰੋਫੈਸਰ ਡਾਕਟਰ ਬਬਾਕ ਰਜਾਨੀ ਅਤੇ ਉਨ੍ਹਾਂ ਦੀ ਟੀਮ ਨੇ ਕੁਝ ਚੂਹਿਆਂ ਨੂੰ ਉੱਚ ਪ੍ਰੋਟੀਨ ਵਾਲੀ ਖ਼ੁਰਾਕ ਦਿੱਤੀ, ਜਦੋਂਕਿ ਕੁਝ ਨੂੰ ਘੱਟ ਪ੍ਰੋਟੀਨ ਦੀ ਖ਼ੁਰਾਕ ’ਤੇ । ਜਿਹੜੇ ਚੂਹਿਆਂ ਨੂੰ ਵਧੇਰੇ ਪ੍ਰੋਟੀਨ ਵਾਲੀ ਖ਼ੁਰਾਕ ਦਿੱਤੀ ਗਈ ਉਨ੍ਹਾਂ ਦੀਆਂ ਨਾੜੀਆਂ ’ਚ ਰੁਕਾਵਟਾਂ ਪਹਿਲੇ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਸਨ ।

ਕਿਵੇਂ ਵਧਦਾ ਹੈ ਨਾੜੀਆਂ ਦਾ ਪਲੈਕ-
ਨਾੜੀਆਂ ’ਚ ਪਲੈਕ ਨਾਲ ਲੜਨ ਲਈ ਸਰੀਰ ’ਚ ਮੈਕ੍ਰੋਫੇਜ਼ ਡਬਲਯੂ.ਬੀ.ਸੀ ਮੌਜੂਦ ਰਹਿੰਦੇ ਹਨ । ਇਹ ਮੈਕ੍ਰੋਫੇਜ਼ ਨਾੜਾਂ ’ਚੋਂ ਪਲੈਕ ਕੱਢਣ ਦਾ ਕੰਮ ਕਰਦੇ ਹਨ ਪਰ ਹਾਈ ਪ੍ਰੋਟੀਨ ’ਚ ਮਿਲਣ ਵਾਲਾ ਇੱਕ ਖ਼ਾਸ ਅਮੀਨੋ ਐਸਿਡ ਮੈਕ੍ਰੋਫੇਜ਼ ਦੇ ਗ਼ੈਰ-ਮਾਮੂਲੀ ਵਾਧੇ ਲਈ ਜ਼ਿੰਮੇਵਾਰ ਹੁੰਦਾ ਹੈ, ਜਿਸ ਨਾਲ ਮੈਕ੍ਰੋਫੇਜ਼ ਦੀ ਉਮਰ ਬਹੁਤ ਘਟ ਜਾਂਦੀ ਹੈ । ਬਹੁਤ ਸਾਰੇ ਡੈਡ ਸੈਲਾਂ ਦੇ ਪਲੈਕ ’ਚ ਜਮ੍ਹਾਂ ਹੋ ਜਾਣ ਨਾਲ ਇਹ ਅਸਥਿਰ ਹੋ ਜਾਂਦੇ ਹਨ ਅਤੇ ਟੁੱਟਣ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਅਜਿਹੀ ਸਥਿਤੀ ’ਚ ਜਦੋਂ ਪਲੈਕ ਰਾਹੀਂ ਖ਼ੂਨ ਦਾ ਵਹਾਅ ਹੁੰਦਾ ਹੈ ਤਾਂ ਵਧਦੇ ਦਬਾਅ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ ।

ਕਿੰਨਾ ਪ੍ਰੋਟੀਨ ਹੈ ਸਿਹਤ ਲਈ ਜ਼ਰੂਰੀ ਸਰੀਰ ਨੂੰ ਤਾਕਤਵਰ ਬਣਾਉਣ ਲਈ ਸਹੀ ਮਾਤਰਾ ’ਚ ਪ੍ਰੋਟੀਨ ਦਾ ਲਿਆ ਜਾਣਾ ਜ਼ਰੂਰੀ ਹੈ । ਪ੍ਰੋਟੀਨ ਨਿਉਰੋਟਰਾਂਸਮਿਟਸ ਵਾਂਗ ਹੀ ਕੰਮ ਕਰਦਾ ਹੈ। ਲੋਕਾਂ ਨੂੰ ਇੱਕ ਦਿਨ ’ਚ ਔਸਤਨ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ,ਇਹ ਵੀ ਵਿਚਾਰ ਦਾ ਵਿਸ਼ਾ ਹੈ। ਭਾਵੇਂ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ ਦੀ ਸਲਾਹ ਮੁਤਾਬਿਕ ਇੱਕ ਇਨਸਾਨ ਨੂੰ ਰੋਜ਼ਾਨਾ 50 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਸਰੀਰ ’ਤੇ ਪ੍ਰੋਟੀਨ ਲੈਣ ਦੇ ਕਈ ਤਰ੍ਹਾਂ ਦੇ ਅਸਰ ਹੁੰਦੇ ਹਨ । ਸੋਯਾ, ਪੀਨਟ ਬਟਰ , ਦੁੱਧ, ਅੰਡੇ ਅਤੇ ਮੱਛੀ ਪ੍ਰੋਟੀਨ ਦੇ ਬੇਹਤਰ ਸੋਮੇ ਮੰਨੇ ਜਾਂਦੇ ਹਨ ।


Iqbalkaur

Content Editor

Related News