ਹਾਈ ਕੋਰਟ ਦਾ ਸ਼ਹੀਦ ਸ਼ਬਦ ਦੇ ਵਰਤੋਂ ਨਾਲ ਜੁੜੀ ਪਟੀਸ਼ਨ ''ਤੇ ਸੁਣਵਾਈ ਤੋਂ ਇਨਕਾਰ

02/15/2019 8:24:06 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਪਟੀਸ਼ਨ 'ਤੇ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ 'ਚ ਅਪੀਲ ਕੀਤੀ ਗਈ ਹੈ ਕਿ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਮੌਤ ਨੂੰ ਸ਼ਹੀਦ ਦੇ ਰੂਪ 'ਚ ਜ਼ਿਕਰ ਕਰਨ ਦਾ ਮੀਡੀਆ ਨੂੰ ਨਿਰਦੇਸ਼ ਦਿੱਤਾ ਜਾਵੇ। ਮੁੱਖ ਜੱਜ ਰਾਜੇਂਦਰ ਮੇਨਨ ਤੇ ਜੱਜ ਸੀ. ਹਰੀ ਸ਼ੰਕਰ ਦੀ ਬੈਂਚ ਸਾਹਮਣੇ ਦੁਪਹਿਰ ਬਾਅਦ ਇਕ ਵਕੀਲ ਨੇ ਇਕ ਪਟੀਸ਼ਨ ਪੇਸ਼ ਕੀਤੀ। ਵਕੀਲ ਇਸ ਦੇ ਪਟੀਸ਼ਨਕਰਤਾ ਵੀ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ 'ਤੇ ਸ਼ੁੱਕਰਵਾਰ ਨੂੰ ਹੀ ਸੁਣਵਾਈ ਹੋਵੇ।

ਬੈਂਚ ਨੇ ਦਿਨ ਦੇ ਦੌਰਾਨ ਸੁਣਵਾਈ ਲਈ ਇਸ ਨੂੰ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ। ਵਕੀਲ ਅਭਿਸ਼ੇਕ ਚੌਧਰੀ ਵੱਲੋਂ ਅੱਜ ਸੂਚੀਬੱਧ ਕਰਨ ਲਈ ਜ਼ੋਰ ਦੇਣ 'ਤੇ ਬੈਂਚ ਨੇ ਛਿੜਕਦੇ ਹੋਏ ਕਿਹਾ, 'ਪਹਿਲਾਂ ਹੀ 2,30 ਹੋ ਚੁੱਕਾ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਦੀ ਸੁਣਵਾਈ ਲਈ ਕਿਸੇ ਜੱਜ 'ਤੇ ਬੋਝ ਪਾਈਏ ਜਦਕਿ ਮਾਮਲੇ 'ਚ ਕੋਈ ਜਲਦਬਾਜੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇਹ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨਹੀਂ ਹੈ। ਕਿਸੇ ਦੀ ਸੁਤੰਤਰਤਾ ਖਤਰੇ 'ਚ ਨਹੀਂ ਹੈ।


Related News