''ਬਾਲਗਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਅਧਿਕਾਰ'', ਕਲਕੱਤਾ ਹਾਈ ਕੋਰਟ ਦਾ ਅਹਿਮ ਬਿਆਨ
Wednesday, Jul 29, 2026 - 09:11 AM (IST)
ਕੋਲਕਾਤਾ (ਏਜੰਸੀ) - ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਪੁਲਸ ਨੂੰ ਹਾਵੜਾ ਵਿਖੇ ਬੁੱਧਵਾਰ ਹੋਣ ਵਾਲੇ ਇਕ ਅੰਤਰ-ਧਾਰਮਿਕ ਵਿਆਹ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਵਿਆਹ ਬਿਨਾਂ ਕਿਸੇ ਰੁਕਾਵਟ ਦੇ ਹੋ ਜਾਵੇ। ਅਦਾਲਤ ਨੇ ਮੰਗਲਵਾਰ ਕਿਹਾ ਕਿ ਇਸ ਦੇਸ਼ ਦੇ ਬਾਲਗ ਨਾਗਰਿਕਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ। ਅਦਾਲਤ ਨੇ ਇਹ ਟਿੱਪਣੀ 2 ਵੱਖ-ਵੱਖ ਧਰਮਾਂ ਨਾਲ ਸਬੰਧਤ ਇਕ ਨੌਜਵਾਨ ਤੇ ਮੁਟਿਆਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੀਤੀ।
ਪੜ੍ਹੋ ਇਹ ਵੀ - 'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST
ਪਟੀਸ਼ਨ ’ਚ ਦੋਹਾਂ ਨੇ ਆਪਣੇ ਵਿਆਹ ਲਈ ਪੁਲਸ ਦੀ ਸੁਰੱਖਿਆ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੋਹਾਂ ਨੂੰ ਆਪਣੇ ਵਿਆਹ ਦੇ ਫੈਸਲੇ ਕਾਰਨ ਆਪਣੀ ਸੁਰੱਖਿਆ ਦਾ ਡਰ ਹੈ। ਹਾਵੜਾ (ਗ੍ਰਾਮੀਣ) ਦੇ ਪੁਲਸ ਸੁਪਰਡੈਂਟ ਅਮਿਤ ਵਰਮਾ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਸੌਗਤ ਭੱਟਾਚਾਰੀਆ ਨੇ ਪੁਲਸ ਨੂੰ ਵਿਆਹ ਦੌਰਾਨ ਪਟੀਸ਼ਨਰਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਭਾਵੇਂ ਮਾਮਲਾ ਅੰਤਰ-ਧਾਰਮਿਕ ਵਿਆਹ ਦਾ ਹੈ ਪਰ ਅਦਾਲਤ ਨੂੰ ਇਸ ’ਚ ਕੋਈ ਰੁਕਾਵਟ ਨਹੀਂ ਵਿਖਾਈ ਦਿੰਦੀ, ਕਿਉਂਕਿ ਪਟੀਸ਼ਨਕਰਤਾ ਇਸ ਦੇਸ਼ ਦੇ ਬਾਲਗ ਨਾਗਰਿਕ ਹਨ ਤੇ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ।
ਪੜ੍ਹੋ ਇਹ ਵੀ - 28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
