ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ ਨੇ ਲਾਈ ਰੋਕ

Thursday, Jul 30, 2026 - 05:14 PM (IST)

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ ਨੇ ਲਾਈ ਰੋਕ

ਮੁੰਬਈ (ਏਜੰਸੀ)– ਬੰਬੇ ਹਾਈ ਕੋਰਟ ਨੇ ਮੀਡੀਆ ਅਦਾਰਿਆਂ ਅਤੇ ਆਨਲਾਈਨ ਪਲੇਟਫ਼ਾਰਮਾਂ ਨੂੰ ਬਾਂਦ੍ਰਾ ਸਥਿਤ ਮਰਹੂਮ ਅਦਾਕਾਰ ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’, 'ਸ਼ਾਪਿਤ’ ਜਾਂ ‘ਮਨਹੂਸ’ ਦੱਸਣ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਮੰਨਿਆ ਕਿ ਇਸ ਤਰ੍ਹਾਂ ਦੇ ਦਾਅਵੇ ਪਹਿਲੀ ਨਜ਼ਰੇ ਮਾਣਹਾਨੀਯੋਗ ਹਨ ਅਤੇ ਮੌਜੂਦਾ ਮਾਲਕ ਦੇ ਸਤਿਕਾਰਯੋਗ ਜੀਵਨ ਜਿਊਣ ਦੇ ਅਧਿਕਾਰ ਦੀ ਉਲੰਘਣਾ ਕਰਦੇ ਹਨ।

ਇਹ ਵੀ ਪੜ੍ਹੋ: ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ ਵਾਪਰਿਆ ਭਿਆਨਕ ਹਾਦਸਾ

ਇਹ ਆਦੇਸ਼ ਜਸਟਿਸ ਆਰਿਫ਼ ਐੱਸ. ਡਾਕਟਰ ਨੇ 24 ਜੁਲਾਈ ਨੂੰ ਕਾਰੋਬਾਰੀ ਸ਼ਸ਼ੀ ਸ਼ੈੱਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪਾਸ ਕੀਤਾ। ਸ਼ੈੱਟੀ ਨੇ ਕੁਝ ਸਾਲ ਪਹਿਲਾਂ ਇਸ ਚਰਚਿਤ ਬੰਗਲੇ ਨੂੰ ਖ਼ਰੀਦਿਆ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇੰਟਰਨੈੱਟ ’ਤੇ ਕਈ ਲੇਖ, ਪੋਸਟਾਂ ਤੇ ਵੀਡੀਓਜ਼ ਵਿਚ ਇਸ ਜਾਇਦਾਦ ਨੂੰ ‘ਭੂਤੀਆ’, ‘ਸ਼ਾਪਿਤ’ ਅਤੇ ‘ਮਨਹੂਸ’ ਦੱਸਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਾਖ਼ ਪ੍ਰਭਾਵਿਤ ਹੋ ਰਹੀ ਹੈ। ਪਟੀਸ਼ਨਕਰਤਾ ਵੱਲੋਂ ਸੀਨੀਅਰ ਵਕੀਲ ਬੀਰੇਂਦਰ ਸਰਫ਼ ਨੇ ਅਦਾਲਤ ਨੂੰ ਦੱਸਿਆ ਕਿ ਪੁਰਾਣੇ ਬੰਗਲੇ ਨੂੰ ਢਾਹ ਕੇ ਨਵਾਂ ਮਕਾਨ ਬਣਾਇਆ ਗਿਆ ਹੈ ਪਰ ਉਸ ਦਾ ਨਾਂ ‘ਆਸ਼ੀਰਵਾਦ’ ਹੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: 'ਮੈਂ ਪੈਰ ਧੋ ਕੇ ਪਾਣੀ ਪੀਣ ਨੂੰ ਤਿਆਰ'; ਮਸ਼ਹੂਰ ਅਦਾਕਾਰ ਨੇ ਭਗਵਾਨ ਨਾਲ ਕੀਤੀ PM ਮੋਦੀ ਦੀ ਤੁਲਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News