ਔਰਤਾਂ ਨੂੰ ਕਿਰਾਏ ’ਤੇ ਦਿੰਦਾ ਸੀ ਹੋਸਟਲ, ਸਪਾਈ ਕੈਮਰੇ ਲਾ ਕੇ ਬਣਾਉਂਦਾ ਸੀ ਵੀਡੀਓ

12/06/2018 9:19:55 PM

ਚੈਨੇ– ਤਾਮਿਲਨਾਡੂ ਦੀ ਰਾਜਧਾਨੀ ਚੈਨੇ ਦੇ ਅਦੰਬਕਮ ਸਥਿਤ ਸੰਪਤ ਰਾਜ ਦੇ ਹੋਸਟਲ ’ਚ ਰਹਿਣ ਵਾਲੀਅਾਂ ਔਰਤਾਂ ਨੂੰ ਇਹ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਅਸ਼ਲੀਲ ਵੀਡੀਓ ਬਣਾਏ ਜਾ ਰਹੇ ਹਨ। ਉਨ੍ਹਾਂ ਦੇ ਬਾਥਰੂਮ ਦੇ ਪਲੱਗ ਸਾਕੇਟ ਦੇ ਅੰਦਰ ਹਿਡਨ ਕੈਮਰੇ ਲੱਗੇ ਸਨ, ਜਿਸ ’ਚ ਉਨ੍ਹਾਂ ਦੀ ਰਿਕਾਰਡਿੰਗ ਹੁੰਦੀ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਸੰਪਤ (48) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪੁਲਸ ਨੇ ਹੋਸਟਲ ਦੇ ਕਮਰਿਅਾਂ ’ਚ ਬਣੇ ਸਾਕੇਟਸ, ਬਲਬਾਂ ਅਤੇ ਦੋਸ਼ੀ ਦੀ ਹੱਥ ਵਾਲੀ ਘੜੀ ਤੱਕ ’ਚੋਂ ਹਿਡਨ ਕੈਮਰਾ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਔਰਤਾਂ ਸੋਚਦੀਅਾਂ ਸਨ ਕਿ ਸੰਪਤ ਉਨ੍ਹਾਂ ਦੇ ਕਮਰਿਅਾਂ ’ਚ ਆਉਂਦਾ ਸੀ ਅਤੇ ਆਪਣੇ ਹੱਥ ਦੀ ਕਾਲੇ ਅਤੇ ਲਾਲ ਰੰਗ ਦੀ ਹੱਥ ਵਾਲੀ ਘੜੀ ਨਾਲ ਉਨ੍ਹਾਂ ਦੀ ਵੀਡੀਓ ਬਣਾਉਂਦਾ ਸੀ।

ਰੀਅਲ ਅਸਟੇਟ ਕਾਰੋਬਾਰੀ ਤੋਂ ਬਣਿਆ ਅਪਰਾਧੀ
ਸੰਪਤ ਰਿਚੀ ਦਾ ਰਹਿਣ ਵਾਲਾ ਹੈ ਅਤੇ ਇੰਜੀਨੀਅਰਿੰਗ ’ਚ ਗ੍ਰੈਜੂਏਟ ਹੈ। ਉਹ ਚੈਨੇ ’ਚ ਵੱਡਾ ਰੀਅਲ ਅਸਟੇਟ ਕਾਰੋਬਾਰੀ ਬਣਨ ਲਈ ਆਇਆ ਸੀ ਪਰ ਉਸ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਉਸ ਨੂੰ ਕਾਫੀ ਨੁਕਸਾਨ ਹੋਇਆ। ਸੰਪਤ ਖਿਲਾਫ 2011 ’ਚ ਕ੍ਰਾਈਮ ਬ੍ਰਾਂਚ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ।

ਕਿਰਾਏ ’ਤੇ ਘਰ ਲੈ ਕੇ ਬਣਾਇਆ ਹੋਸਟਲ
ਪੁਲਸ ਨੇ ਦੱਸਿਆ ਕਿ ਸੰਪਤ ਨੇ ਇਸ ਸਾਲ ਅਕਤੂਬਰ ’ਚ ਆਪਣੇ ਘਰ ਦੇ ਕਮਰਿਅਾਂ ਨੂੰ ਕਿਰਾਏ ’ਤੇ ਦੇਣ ਲਈ ਵਿਗਿਆਪਨ ਕੱਢਿਆ ਸੀ। ਉਸ ਨੇ ਵਿਗਿਆਪਨ ’ਚ ਹੀ ਦਿੱਤਾ ਸੀ ਕਿ ਕਮਰੇ ਸਿਰਫ ਔਰਤਾਂ ਲਈ ਕਿਰਾਏ ’ਤੇ ਹਨ। ਨਵੰਬਰ ਦੇ ਪਹਿਲੇ ਹਫਤੇ ’ਚ ਇਕ ਔਰਤ ਨੇ ਸੰਪਤ ਨਾਲ ਸੰਪਰਕ ਕੀਤਾ। ਬਾਅਦ ’ਚ 6 ਹੋਰ ਔਰਤਾਂ ਨੇ ਵੀ ਕਮਰੇ ਕਿਰਾਏ ’ਤੇ ਲਏ। ਸੰਪਤ ਨੇ ਜਿਸ ਦੋ ਮੰਜ਼ਿਲਾ ਮਕਾਨ ਦੇ ਕਮਰੇ ਕਿਰਾਏ ’ਤੇ ਦਿੱਤੇ, ਉਹ ਘਰ ਉਸ ਨੇ ਅੰਨਾ ਨਗਰ ’ਚ ਇਕ ਵਿਅਕਤੀ ਤੋਂ ਕਿਰਾਏ ’ਤੇ ਲਿਆ ਸੀ ਅਤੇ ਕਿਹਾ ਸੀ ਕਿ ਉਹ ਉੇਥੇ ਆਪਣੇ ਪਰਿਵਾਰ ਨਾਲ ਰਹੇਗਾ।
ਖੁਦ ਫਿੱਟ ਕਰਦਾ ਸੀ ਸਪਾਈ ਕੈਮਰੇ

ਹਰ ਔਰਤ ਕੋਲੋਂ ਉਹ 7000 ਰੁਪਏ ਕਿਰਾਇਆ ਲੈਂਦਾ ਸੀ। ਸੰਪਤ ਨੇ ਹਰ ਇਕ ਕਮਰੇ ’ਚ ਕਈ ਕੈਮਰੇ ਲਾਏ। ਇਕ ਕੈਮਰਾ ਉਸ ਨੇ ਢਾਈ ਹਜ਼ਾਰ ਰੁਪਏ ’ਚ ਖਰੀਦਿਆ। ਇਸ ਘਰ ’ਚ ਉਸ ਨੇ ਇਕ ਛੋਟਾ ਜਿਹਾ ਦਫਤਰ ਵੀ ਬਣਾਇਆ ਕਿਉਂਕਿ ਸੰਪਤ ਖੁਦ ਇਕ ਇੰਜੀਨੀਅਰ ਸੀ, ਇਸ ਲਈ ਉਸ ਨੇ ਬਿਨਾਂ ਕਿਸੇ ਦੀ ਮਦਦ ਲਏ ਖੁਦ ਸਾਰੇ ਕੈਮਰੇ ਥਾਂ-ਥਾਂ ਫਿੱਟ ਕਰ ਦਿੱਤੇ।

ਬਾਥਰੂਮ ’ਚ ਲੱਗੇ ਸਨ ਸੈਂਸਰ ਵਾਲੇ ਕੈਮਰੇ
ਪੁਲਸ ਇੰਸਪੈਕਟਰ ਮੁਰਲੀ ਨੇ ਦੱਸਿਆ ਕਿ ਬਾਥਰੂਮ ’ਚ ਸੰਪਤ ਨੇ ਜੋ ਕੈਮਰੇ ਲਾਏ, ਉਹ ਸਾਊਂਡ ਐਕਟੀਵੇਟਿਡ ਸਨ। ਇਹ ਕੈਮਰੇ 500 ਘੰਟਿਅਾਂ ਤੱਕ ਸਟੈਂਡਬਾਈ ਮੋਡ ’ਤੇ ਰਹਿ ਸਕਦੇ ਹਨ। ਜਿਵੇਂ ਹੀ ਬਾਥਰੂਮ ’ਚ ਦਰਵਾਜ਼ਿਅਾਂ ਜਾਂ ਪਾਣੀ ਦੀ ਥੋੜ੍ਹੀ ਜਿਹੀ ਹਲਚਲ ਹੁੰਦੀ, ਕੈਮਰਿਅਾਂ ਦੇ ਸੈਂਸਰ ਐਕਟਿਵ ਹੋ ਜਾਂਦੇ ਸਨ ਅਤੇ ਵੀਡੀਓ ਬਣਨੀ ਸ਼ੁਰੂ ਹੋ ਜਾਂਦੀ ਸੀ। ਇਨ੍ਹਾਂ ਕੈਮਰਿਅਾਂ ’ਚ ਚਾਰ ਘੰਟੇ ਤੱਕ ਦੀ ਰਿਕਾਰਡਿੰਗ ਹੋ ਸਕਦੀ ਹੈ। ਜੇ ਕੁਝ ਦੇਰ ਆਵਾਜ਼ ਨਹੀਂ ਹੁੰਦੀ ਤਾਂ ਇਹ ਕੈਮਰੇ ਵਾਪਸ ਸਟੈਂਡਬਾਈ ਮੋਡ ’ਤੇ ਚਲੇ ਜਾਂਦੇ ਹਨ। ਸੰਪਤ ਸਮੇਂ-ਸਮੇਂ ’ਤੇ ਬਿਲਡਿੰਗ ’ਚ ਜਾਂਦਾ ਅਤੇ ਉਥੇ ਮੁਰੰਮਤ ਦੇ ਬਹਾਨੇ ਕਮਰਿਅਾਂ ਅਤੇ ਬਾਥਰੂਮ ’ਚ ਜਾ ਕੇ ਕੈਮਰੇ ਦੀ ਫਿਟਿੰਗ ਚੈੱਕ ਕਰਦਾ ਸੀ। ਉਹ ਕਮਰਿਅਾਂ ’ਚ ਜਾਣ ਲਈ ਡੁਪਲੀਕੇਟ ਚਾਬੀ ਦੀ ਵਰਤੋਂ ਕਰਦਾ ਸੀ ਅਤੇ ਉਥੋਂ ਫੁਟੇਜ ਕੱਢ ਲੈਂਦਾ ਸੀ।


Inder Prajapati

Content Editor

Related News