ਇੱਥੇ ਮੋਬਾਇਲ-ਜੀਨਜ਼ ''ਤੇ ਬੈਨ ਨਾਲ ਲੜਕੀਆਂ ''ਚ ਹੋਇਆ ਸੁਧਾਰ!
Thursday, Apr 19, 2018 - 02:30 PM (IST)

ਸੋਨੀਪਤ— ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਈਸਾਈਪੁਰ ਖੇੜੀ ਪਿੰਡ ਦੀ ਪੰਚਾਇਤ ਨੇ ਲੜਕੀਆਂ ਦੇ ਜੀਨਜ਼ ਪਾਉਣ ਅਤੇ ਮੋਬਾਇਲ ਇਸਤੇਮਾਲ 'ਤੇ ਬੈਨ ਲਗਾਇਆ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਇਹ ਫਰਮਾਨ ਇਕ ਸਾਲ ਪਹਿਲਾਂ ਲਾਇਆ ਸੀ, ਜਦੋਂ ਲੜਕੀਆਂ ਦੇ ਪ੍ਰੇਮੀ ਨਾਲ ਦੌੜਨ ਦੇ ਕਈ ਮਾਮਲੇ ਸਾਹਮਣੇ ਆਏ ਸਨ।
ਬੁੱਧਵਾਰ ਨੂੰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਤੋਂ ਇਹ ਕਦਮ ਚੁੱਕਿਆ ਗਿਆ ਹੈ, ਪਿੰਡ ਦੀ ਸਥਿਤੀ ਬਿਹਤਰ ਹੈ ਅਤੇ ਅਜਿਹੇ ਮਾਮਲਿਆਂ 'ਤੇ ਰੋਕ ਲੱਗੀ ਹੈ। ਉਨ੍ਹਾਂ ਨੇ ਦੱਸਿਆ,''ਸਾਡੇ ਪਿੰਡ ਦੀ ਲੜਕੀਆਂ ਜੀਨਜ਼ ਨਹੀਂ ਪਾ ਸਕਦੀਆਂ ਅਤੇ ਉਹ ਮੋਬਾਇਲ ਫੋਨ ਦੀ ਗਲਤ ਵਰਤੋਂ ਕਰਦੀਆਂ ਸਨ, ਅਸੀਂ ਉਸ ਨੂੰ ਵੀ ਬੈਨ ਕਰ ਰੱਖਿਆ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਲੜਕੀਆਂ ਵਿਗੜ ਗਈਆਂ ਹਨ, ਸਿਰਫ ਇੰਨਾ ਹੀ ਹੈ ਕਿ ਮੋਬਾਇਲ ਉਨ੍ਹਾਂ ਨੂੰ ਰਾਸ ਨਹੀਂ ਆਉਂਦਾ।'' ਹਾਲਾਂਕਿ ਪਿੰਡ ਦੀਆਂ ਲੜਕੀਆਂ ਅਨੁਸਾਰ ਇਹ ਫਰਮਾਨ ਅਜੀਬ ਹੈ। ਇਕ ਪਿੰਡ ਵਾਸੀ ਨੇ ਕਿਹਾ,''ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਸਮੱਸਿਆ ਪੁਰਸ਼ਾਂ ਦੀ ਮਾਨਸਿਕਤਾ 'ਚ ਹੈ, ਅਸੀਂ ਕੀ ਪਾਉਂਦੇ ਹਾਂ, ਇਸ 'ਚ ਨਹੀਂ। ਕੱਪੜਿਆਂ ਨਾਲ ਕੋਈ ਸਾਡੇ ਚਰਿੱਤਰ ਬਾਰੇ ਧਾਰਨਾ ਕਿਵੇਂ ਬਣਾ ਸਕਦਾ ਹੈ?''