ਹਾਦਸੇ ਦੌਰਾਨ ਹੱਥ ਬਾਹਰ ਕੱਢ ਕੇ ਮਦਦ ਮੰਗਦੇ ਰਹੇ ਜ਼ਖਮੀ, ਫਿਰ ਹੋ ਗਈ ਮੌਤ
Friday, Oct 13, 2017 - 04:51 PM (IST)

ਸਾਸਾਰਾਮ— ਬਿਹਾਰ ਦੇ ਰੋਹਤਾਸ ਜ਼ਿਲੇ ਦੇ ਸਾਸਾਰਾਮ 'ਚ ਟਰੱਕ ਨੇ ਸਕਾਰਪੀਓ ਨੇ ਟਰੱਕ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ। ਟੱਕਰ ਦੇ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੌਰਾਨ ਵਿਅਕਤੀ ਅਤੇ ਡਰਾਈਵਰ ਫਸ ਗਏ। ਵਿਅਕਤੀ ਨੇ ਹੱਥ ਬਾਹਰ ਕੱਢ ਕੇ ਲੋਕਾਂ ਤੋਂ ਮਦਦ ਮੰਗੀ ਪਰ ਜ਼ਖਮੀਆਂ ਨੂੰ ਕੱਢਣ 'ਚ ਇਕ ਘੰਟੇ ਦਾ ਸਮੇਂ ਲੱਗ ਗਿਆ। ਜਦੋਂ ਦੋਹੇਂ ਕੱਢੇ ਗਏ, ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਤੇਜ਼ ਰਫਤਾਰ ਸਕਾਰਪੀਓ ਨੇ ਐਨ.ਐਚ 2 'ਤੇ ਟਰੱਕ ਦੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਦੋਹੇਂ ਬੁਰੀ ਤਰ੍ਹਾਂ ਫਸ ਗਏ। ਦੋਹਾਂ ਦੀਆਂ ਲਾਸ਼ਾਂ ਨੂੰ ਕੱਢਣ 'ਚ ਲੋਕਾਂ ਬਹੁਤ ਮਿਹਨਤ ਕਰਨੀ ਪਈ। ਪੁਲਸ ਘਟਨਾ ਸਥਾਨ 'ਤੇ ਪੁੱਜੀ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਾਸਾਰਾਮ ਭੇਜ ਦਿੱਤਾ। ਦੋਹਾਂ ਦੇ ਜੇਬ 'ਚੋਂ ਕਾਗਜ਼ ਮਿਲੇ ਹਨ, ਜਿਸ ਤੋਂ ਇਨ੍ਹਾਂ ਬਾਰੇ ਜਾਣਕਾਰੀ ਮਿਲੀ ਹੈ।
ਪੁਲਸ ਪਰਿਵਾਰਕ ਮੈਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਘਟਨਾ ਸਥਾਨ ਤੋਂ ਪਹਿਲੇ ਤੋਂ ਹੀ ਟਰੱਕ ਡਰਾਈਵਰ ਗੱਡੀ ਖੜ੍ਹੀ ਕਰਕੇ ਖਾਣਾ ਖਾਣ ਲਾਈਨ ਹੋਟਲ ਗਿਆ ਸੀ। ਹਾਦਸੇ ਦੇ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ।