ਕੇਰਲ: ਭਾਰਤੀ ਕਾਰੋਬਾਰੀ ਯੁਸੂਫ ਅਲੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ
Sunday, Apr 11, 2021 - 12:57 PM (IST)
ਕੋਚੀ (ਭਾਸ਼ਾ)— ਪ੍ਰਵਾਸੀ ਭਾਰਤੀ ਕਾਰੋਬਾਰੀ ਐੱਮ. ਏ. ਯੁਸੂਫ ਅਲੀ ਸਮੇਤ 7 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਹੈਲੀਕਾਪਟਰ ਦੀ ਐਤਵਾਰ ਦੀ ਸਵੇਰ ਨੂੰ ਕੇਰਲ ਦੇ ਕੋਚੀ ਕੋਲ ਐਮਰਜੈਂਸੀ ਸਥਿਤੀ ਵਿਚ ਦਲਦਲੀ ਜ਼ਮੀਨ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਪੁਲਸ ਨੇ ਦੱਸਿਆ ਕਿ ਹੈਲੀਕਾਪਟਰ ਵਿਚ ਯੁਸੂਫ ਅਲੀ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਲੂਲੂ ਗਰੁੱਪ ਦੇ 3 ਕਾਮੇ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਇੱਥੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹੈਲੀਕਾਪਟਰ ਲੂਲੂ ਗਰੁੱਪ ਦਾ ਹੀ ਹੈ।
ਲੇਕਸ਼ੋਰ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਅਜੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਸਪਤਾਲ ਵਿਚ ਇਨ੍ਹਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ 8 ਵਜੇ ਪਨਾਂਗੜ ਇਲਾਕੇ ਵਿਚ ਵਾਪਰੀ। ਸਥਾਨਕ ਲੋਕਾਂ ਨੇ ਕਿਹਾ ਕਿ ਹੈਲੀਕਾਪਟਰ ਦੇ ਦਲਦਲੀ ਜ਼ਮੀਨ ’ਤੇ ਉਤਰਨ ਕਾਰਨ ਇਕ ਵੱਡੀ ਘਟਨਾ ਟਲ ਗਈ।