ਘਰਾਂ 'ਚ ਫਸੇ ਲੋਕ, ਸੜਕਾਂ 'ਤੇ ਭਰ ਗਿਆ ਪਾਣੀ, ਮੋਹਲੇਧਾਰ ਮੀਂਹ ਕਾਰਨ ਲੋਕ ਪਰੇਸ਼ਾਨ

Tuesday, May 20, 2025 - 01:27 PM (IST)

ਘਰਾਂ 'ਚ ਫਸੇ ਲੋਕ, ਸੜਕਾਂ 'ਤੇ ਭਰ ਗਿਆ ਪਾਣੀ, ਮੋਹਲੇਧਾਰ ਮੀਂਹ ਕਾਰਨ ਲੋਕ ਪਰੇਸ਼ਾਨ

ਨੈਸ਼ਨਲ ਡੈਸਕ- ਬੈਂਗਲੁਰੂ ਵਿਚ ਐਤਵਾਰ ਰਾਤ ਤੋਂ ਪੈ ਰਹੇ ਮੋਹਲੇਧਾਰ ਮੀਂਹ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਇਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਟ੍ਰੈਫ਼ਿਕ ਪੂਰੀ ਤਰ੍ਹਾਂ ਵਿਗੜ ਗਿਆ ਹੈ।

PunjabKesari

ਮੌਸਮ ਵਿਭਾਗ (IMD) ਮੁਤਾਬਕ ਪਿਛਲੇ 24 ਘੰਟਿਆਂ ਵਿਚ ਬੈਂਗਲੁਰੂ ਵਿਚ 103 ਮਿਲੀਮੀਟਰ ਮੀਂਹ ਪਿਆ। ਸ਼ਹਿਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਅਗਲੇ ਦੋ ਦਿਨ ਵੀ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਮੌਸਮ ਵਿਭਾਗ ਨੇ ਬੈਂਗਲੁਰੂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

PunjabKesari

ਸ਼ਹਿਰ ਦੇ ਕਈ ਹਿੱਸਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕਾਂ ਪਾਣੀ ਨਾਲ ਭਰੀਆਂ ਹਨ ਅਤੇ ਗੱਡੀਆਂ ਫਸੀਆਂ ਹੋਈਆਂ ਹਨ। ਸੜਕਾਂ 'ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕ ਘਰਾਂ ਵਿਚ ਕੈਦ ਹੋ ਗਏ ਹਨ। ਕੁਝ ਥਾਵਾਂ 'ਤੇ ਅਧਿਕਾਰੀ ਮੁਆਇਨਾ ਕਰ ਰਹੇ ਹਨ ਕਿਉਂਕਿ ਕਾਰਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ।

PunjabKesari
 

BBMP ਦੇ ਕਰਮੀ ਲਗਾਤਾਰ ਪਾਣੀ ਕੱਢਣ ਅਤੇ ਡਿੱਗੇ ਹੋਏ ਦਰੱਖ਼ਤਾਂ ਨੂੰ ਹਟਾਉਣ ਵਿਚ ਲੱਗੇ ਹੋਏ ਹਨ। ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਂਗਲੁਰੂ ਹੜ੍ਹ ਵਰਗੇ ਹਾਲਾਤ ਝੱਲ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਹਵਾਵਾਂ ਕਾਰਨ ਮੀਂਹ ਅਗਲੇ ਕੁਝ ਦਿਨ ਹੋਰ ਪੈ ਸਕਦਾ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਵਿਚ ਹੀ ਰਹਿਣ ਅਤੇ ਜਦੋਂ ਤੱਕ ਜ਼ਰੂਰੀ ਨਾ ਹੋਵੇ, ਬਾਹਰ ਨਾ ਨਿਕਲੋ।


author

Tanu

Content Editor

Related News