ਸੀਵਰੇਜ ਟੈਂਕ ''ਚ ਹੋ ਗਿਆ ਧਮਾਕਾ, ਘਰਾਂ ''ਚ ਵੜ ਗਿਆ ਪਾਣੀ

Thursday, May 15, 2025 - 02:10 PM (IST)

ਸੀਵਰੇਜ ਟੈਂਕ ''ਚ ਹੋ ਗਿਆ ਧਮਾਕਾ, ਘਰਾਂ ''ਚ ਵੜ ਗਿਆ ਪਾਣੀ

ਤਾਮਿਲਨਾਡੂ- ਬੀਤੀ ਦੇਰ ਰਾਤ ਇਕ ਫੈਕਟਰੀ 'ਚ ਸੀਵਰੇਜ ਟੈਂਕ ਫਟ ਗਿਆ, ਜਿਸ ਕਾਰਨ 20 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਟੈਂਕ ਤੋਂ ਪਾਣੀ ਲੀਕ ਹੋ ਕੇ ਇਲਾਕੇ ਵਿਚ ਦਾਖਲ ਹੋਣ ਕਾਰਨ ਘਰਾਂ ਵਿਚ ਵੜ ਗਿਆ। ਇਹ ਘਟਨਾ ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਦੇ ਮੁਧੂਨਗਰ ਨੇੜੇ ਕੁਡੀਕਾਡੂ ਇਲਾਕੇ ਦੀ ਹੈ।

ਇਸ ਧਮਾਕੇ ਕਾਰਨ ਨਾ ਸਿਰਫ਼ ਫੈਕਟਰੀ ਕੰਪਲੈਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਸਗੋਂ ਇਸ ਨਾਲ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰ ਵੀ ਪ੍ਰਭਾਵਿਤ ਹੋਏ ਹਨ। ਜਾਣਕਾਰੀ ਮੁਤਾਬਕ ਧਮਾਕੇ ਕਾਰਨ ਟੈਂਕ ਤੋਂ ਜ਼ਹਿਰੀਲਾ ਪਾਣੀ ਲੀਕ ਹੋ ਗਿਆ, ਜਿਸ ਕਾਰਨ ਆਲੇ-ਦੁਆਲੇ ਦੇ ਘਰਾਂ ਵਿਚ ਪਾਣੀ ਭਰ ਗਿਆ ਅਤੇ ਇਲਾਕੇ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ। ਸੀਵਰੇਜ ਟੈਂਕ ਵਿਚ ਧਮਾਕੇ ਮਗਰੋਂ ਬਚਾਅ ਮੁਹਿੰਮ ਚਲਾਈ ਗਈ ਹੈ। ਧਮਾਕੇ ਦੇ ਸਹੀ ਕਾਰਨਾਂ ਦੇ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਵਸਨੀਕਾਂ ਨੇ ਸੁਰੱਖਿਆ ਅਤੇ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। 
 


author

Tanu

Content Editor

Related News