ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਡਰਦੇ ਮਾਰੇ ਘਰਾਂ ਅੰਦਰ ਵੜੇ ਲੋਕ

Tuesday, May 20, 2025 - 09:41 AM (IST)

ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਡਰਦੇ ਮਾਰੇ ਘਰਾਂ ਅੰਦਰ ਵੜੇ ਲੋਕ

ਜ਼ੀਰਕਪੁਰ (ਜੁਨੇਜਾ) : ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ’ਚ ਪੈਂਦੀ ਮੈਟਰੋ ਟਾਊਨ ਸੁਸਾਇਟੀ ’ਚੋਂ 2 ਨਾਮੀ ਬਦਮਾਸ਼ਾਂ ਨੂੰ ਪੁਲਸ ਨੇ ਮੁਕਾਬਲੇ ’ਚ ਜ਼ਖਮੀ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਲੰਧਰ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਸੁਰਿੰਦਰ ਤੇ ਢਕੋਲੀ ਥਾਣਾ ਮੁਖੀ ਸਿਮਰਨਜੀਤ ਸਿੰਘ ਦੀਆਂ ਟੀਮਾਂ ਤੇ 2 ਬਦਮਾਸ਼ਾਂ ਵਿਚਾਲੇ ਹਿੰਸਕ ਮੁਕਾਬਲਾ ਹੋਇਆ, ਜਿਸ ਦੌਰਾਨ ਦੋਵੇਂ ਬਦਮਾਸ਼ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਨਵੇਂ ਭਰਤੀ ਮੁਲਾਜ਼ਮਾਂ ਨੂੰ ਲੈ ਕੇ ਵੱਡੀ ਖ਼ਬਰ, ਰੱਦ ਹੋ ਗਈ ਇਹ NOTIFICATION

ਇਨ੍ਹਾਂ ਬਦਮਾਸ਼ਾਂ ਦੀ ਪੁਲਸ ਨੂੰ 10 ਮਈ ਨੂੰ ਜਲੰਧਰ ’ਚ ਹੋਏ ਇਕ ਕਤਲ ਕੇਸ ’ਚ ਭਾਲ ਸੀ। ਪੁਲਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਦੌਰਾਨ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਅਤੇ ਤਾਬੜਤੋੜ ਗੋਲੀਆਂ ਚੱਲੀਆ। ਇਲਾਕੇ ਦੇ ਲੋਕ ਡਰਦੇ ਮਾਰੇ ਆਪਣੇ ਘਰਾਂ ਅੰਦਰ ਵ ਗਏ। ਇਸ ਮੁਕਾਬਲੇ ਦੌਰਾਨ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ ਤੇ ਬਾਅਦ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ. ਪੀ. (ਡੀ.) ਮੋਹਾਲੀ ਗੌਰਵ ਜਿੰਦਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਕਾਸ਼ਦੀਪ ਸਿੰਘ ਤੇ ਗੌਰਵ ਕਪਿਲਾ 10 ਮਈ ਨੂੰ ਜਲੰਧਰ ’ਚ ਹੋਏ ਇਕ ਕਤਲ ’ਚ ਸ਼ਾਮਲ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਝੋਨਾ ਬੀਜਣ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਨੂੰ ਕਦੋਂ ਮਿਲੇਗੀ ਬਿਜਲੀ (ਵੀਡੀਓ)

ਇਕ ਸੂਚਨਾ ’ਤੇ ਕਾਰਵਾਈ ਕਰਦਿਆਂ ਜਲੰਧਰ ਸੀ. ਆਈ. ਏ. ਸਟਾਫ਼ ਤੇ ਜ਼ੀਰਕਪੁਰ ਪੁਲਸ ਨੇ ਉਨ੍ਹਾਂ ਨੂੰ ਫੜ੍ਹਨ ਲਈ ਇਕ ਸਾਂਝਾ ਆਪਰੇਸ਼ ਸ਼ੁਰੂ ਕੀਤਾ। ਮੈਟਰੋ ਟਾਊਨ ਸੁਸਾਇਟੀ ਪਹੁੰਚਣ ’ਤੇ ਉਨ੍ਹਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ’ਚ ਦੋਵੇਂ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਹਿਰਾਸਤ ’ਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਹਥਿਆਰ ਤੇ ਹੋਰ ਸਬੂਤ ਵੀ ਬਰਾਮਦ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News