ਸੰਘਣੀ ਧੁੰਦ ਕਾਰਨ ਕੋਲਕਾਤਾ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਫਸੇ

Monday, Feb 21, 2022 - 11:10 AM (IST)

ਸੰਘਣੀ ਧੁੰਦ ਕਾਰਨ ਕੋਲਕਾਤਾ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਫਸੇ

ਕੋਲਕਾਤਾ (ਭਾਸ਼ਾ)— ਸੰਘਣੀ ਧੁੰਦ ਕਾਰਨ ਸੋਮਵਾਰ ਸਵੇਰੇ ਕੋਲਕਾਤਾ ਹਵਾਈ ਅੱਡੇ ’ਤੇ ਜਹਾਜ਼ਾਂ ਦਾ ਪਰਿਚਾਲਨ ਪ੍ਰਭਾਵਿਤ ਰਿਹਾ। ਕਈ ਉਡਾਣਾਂ ਦਾ ਰਾਹ ਬਦਲਣਾ ਪਿਆ, ਜਿਸ ਕਾਰਨ ਸੈਂਕੜੇ ਯਾਤਰੀ ਫਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿਚ ਸੰਘਣੀ ਧੁੰਦ ਹੋਣ ਕਾਰਨ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਨਾ ਤਾਂ ਕਿਸੇ ਜਹਾਜ਼ ਨੇ ਉਡਾਣ ਭਰੀ ਅਤੇ ਨਾ ਹੀ ਕੋਈ ਜਹਾਜ਼ ਉਤਰ ਸਕਿਆ। 

ਅਧਿਕਾਰੀਆਂ ਨੇ ਦੱਸਿਆ ਕਿ 50 ਮੀਟਰ ਦੀ ਵਿਜ਼ੀਬਿਲਟੀ ਹੋਣ ਕਾਰਨ ਤੜਕੇ ਸਵੇਰੇ ਕੋਲਕਾਤਾ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਦਾ ਪਰਿਚਾਲਨ ਨਹੀਂ ਹੋ ਸਕਿਆ, ਜਿਸ ਦੇ ਚੱਲਦੇ ਸੈਂਕੜੇ ਯਾਤਰੀ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਜਹਾਜ਼ਾਂ ਨੂੰ ਇੱਥੇ ਉਤਰਨਾ ਸੀ, ਉਨ੍ਹਾਂ ਨੂੰ ਨੇੜਲੇ ਹਵਾਈ ਅੱਡਿਆਂ ’ਤੇ ਭੇਜਿਆ ਗਿਆ, ਜਿਸ ਵਿਚੋਂ ਜ਼ਿਆਦਾਤਰ ਜਹਾਜ਼ ਰਾਂਚੀ ਹਵਾਈ ਅੱਡੇ ’ਤੇ ਉਤਰੇ। ਅਧਿਕਾਰੀ ਨੇ ਦੱਸਿਆ ਕਿ 9 ਵਜੇ ਤੋਂ ਬਾਅਦ ਵਿਜ਼ੀਬਿਲਟੀ ’ਚ ਸੁਧਾਰ ਹੋਣ ਤੋਂ ਬਾਅਦ ਪਰਿਚਾਲਨ ਆਮ ਹੋਇਆ।


author

Tanu

Content Editor

Related News